ਬਰਸੀ ਸਮਾਗਮ ਸੰਤ ਬਾਬਾ ਈਸ਼ਰ ਸਿੰਘ ਜੀ

(ਸਥਾਨ: ਜਰਗ, ਰਾੜਾ ਸਾਹਿਬ)
 
ਸਿੱਖ ਕੌਮ ਦੇ ਮਹਾਨ ਸੇਵਕ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਯਾਦ ਨੂੰ ਸਮਰਪਤਿ ਸਮਾਗਮ ਕਰਵਾਇਆ ਗਿਆ। ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਵੀ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਸਿੰਘ ਸਾਹਿਬ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਉੱਚੇ-ਸੁੱਚੇ ਜੀਵਨ ਬਾਰੇ ਸਿੱਖ ਸੰਗਤ ਨਾਲ ਵਿਚਾਰਾਂ ਕੀਤੀਆਂ।

ਸਿੰਘ ਸਾਹਿਬ ਨੇ ਦੱਸਿਆ ਕਿ ਬਾਬਾ ਜੀ ਨੇ ਬਹੁਤ ਵੱਡੇ ਪੱਧਰ ‘ਤੇ ਦੇਸ਼-ਵਿਦੇਸ਼ ‘ਚ ਸਿੱਖ ਧਰਮ ਦਾ ਪ੍ਰਚਾਰ ਕੀਤਾ ਅਤੇ ਵੱਡੀ ਗਿਣਤੀ ਵਿੱਚ ਸੰਗਤ ਨੂੰ ਗੁਰੂ ਦੇ ਲੜ ਲਾਇਆ।
ਸਿੰਘ ਸਾਹਿਬ ਨੇ ਕਿਹਾ ਕਿ ਬਾਬਾ ਜੀ ਨੇ ‘ਸਿੱਖ ਧਰਮ’ ਨੂੰ ਪ੍ਰਫੁੱਲਿਤ ਕਰਨ ਲਈ ਸਾਰਾ ਜੀਵਨ ਪ੍ਰਚਾਰ ਕੀਤਾ, ਉਸ ਧਰਮ ਨੂੰ ਜਿਉੰਦਾ ਰੱਖਣਾ ਅੱਜ ਸਾਡਾ ਫ਼ਰਜ਼ ਬਣਦਾ ਹੈ। ਸਿੱਖ ਧਰਮ ਦੇ ‘ਸਿਧਾਂਤ’ ਅਤੇ ‘ਪ੍ਰੰਪਰਾਵਾਂ’ ਨੂੰ ਜਿਉਂਦਾ ਰੱਖਣਾ ਹੀ ਬਾਬਾ ਜੀ ਨੂੰ ਸੱਚੀ ਸ਼ਰਧਾਂਜ਼ਲੀ ਹੋਵੇਗੀ।