Panthik Akali Lehar Meeting at Badaali Alaa Singh Fatehgarh Sahib

ਪੰਥਕ ਅਕਾਲੀ ਲਹਿਰ ਮੀਟਿੰਗ ਬਡਾਲੀ ਆਲਾ ਸਿੰਘ ਫਤਿਹਗੜ੍ਹ ਸਾਹਿਬ ।

ਇਲਾਕੇ ਦੇ ਦਰਜਨ ਪਿੰਡਾਂ ਵੱਲੋਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਸਾਬਕਾ ਜੱਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਭਾਰੀ ਸਮਰਥਨ ।

ਭਾਈ ਰਣਜੀਤ ਸਿੰਘ ਨੇ ਕਿਹਾ ਅਬਦਾਲੀ ਨੂੰ ਮਾਤ ਪਾ ਗਿਆ ਬਾਦਲਾਂ ਦਾ ਟੱਬਰ । ਸ੍ਰੋਮਣੀ ਕਮੇਟੀ ਤੇ ਪੰਜਾਬ ਨੂੰ ਖਾ ਕੇ ਬਾਦਲਾਂ ਨੇ ਸਿੱਖ ਪੰਥ ਦੇ ਸਿਧਾਂਤਾਂ ਦੀ ਰਗ ਨੂੰ ਹੱਥ ਪਾਇਆ ।
ਗੁਰੂ ਗ੍ਰੰਥ ਸਾਹਿਬ ਦੇ ਦੁਸ਼ਮਣ ਬਾਦਲ ੳੁਹਨਾ ਨੂੰ ਛਾਂ ਕਰਦਾ ਸਿੱਖਾਂ ਨੂੰ ਗੋਲੀਆਂ ਡਾਂਗਾਂ ਨਾਲ ਕੁਟਦਾ ਰਿਹਾ ।

ਸੋ ਖਾਲਸਾ ਜੀ ਇਸ ਟੱਬਰ ਨੂੰ ਜਿਸ ਤਰ੍ਹਾਂ ਸਿੱਖ ਕੌਮ ਨੇ ਰਾਜਨੀਤੀ ਵਿੱਚ ਸਾਫ ਕੀਤਾ ਹੁਣ ਇਸਨੂੰ ਸ਼੍ਰੋਮਣੀ ਕਮੇਟੀ ਵਿਚੋਂ ਬਾਹਰ ਕੱਢਣ ਦਾ ਸਮਾਂ ਆ ਗਿਆ ।
ਅਕਾਲ ਤਖਤ ਨੂੰ ਇਹਨਾਂ ਤੋਂ ਅਜ਼ਾਦ ਕਰਵਾਇਆ ਜਾਵੇਗਾ ਤੇ ਪੰਥਕ ਸਿਧਾਂਤਾਂ ਨੂੰ ਮੁੜ ਸੁਰਜੀਤ ਕਰਨ ਲਈ ਯਤਨ ਕਰਨੇ ਪੈਣਗੇ ।
ਇਲਾਕੇ ਦੀਆਂ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ।

Leave a Reply