Open Support for Panthik Akali Lehar Meeting at Mianpur Ropar

Panthik Akali Lehar representatives received  enthusiastic support by local community members at the town of Mianpur in Ropar.

Singh Sahib Bhai Ranjit Singh Ji while exposing the misdeeds of the so-called present day Badal Dal Akalis, stated that we must liberate our Gurdwaras from the clutches of these fake Akalis who during the Dharam Yudh morcha caused immense harm to the Sikh youth and are continuing to this trend through illegal drugs such as smack heroin while benefiting their own families via this drug trade.

Singh Sahib cautioned that by giving support and protection to the cultist Ram Rahim  and by retaliating against the the Sikh youths with bullets, the Badal family has earned its place in the annals Sikh history and will be always remembered as a family of traitors and betrayers.

ਪਿੰਡ ਮੀਆਂਪੁਰ ਰੋਪੜ ਵਿਖੇ ਪੰਥਕ ਅਕਾਲੀ ਲਹਿਰ ਦੀ ਇਲਾਕੇ ਭਰਵੀਂ ਮੀਟਿੰਗ ਮਿਲਿਆ ਭਾਰੀ ਸਮਰਥਨ

ਬਾਦਲ ਦਲੀਆਂ ਤੋਂ ਗੁਰੂ ਘਰਾਂ ਨੂੰ ਅਜ਼ਾਦ ਕਰਵਾਉਣ ਲਈ ਸਿੱਖ ਸੰਗਤਾਂ ਨੇ ਲਿਆ ਅਹਿਦ ਇਲਾਕੇ ਦੀ ਸੰਗਤ ਨੂੰ ਸੰਬੋਧਨ ਕਰਦਿਆਂ ਭਾਈ ਰਣਜੀਤ ਸਿੰਘ ਨੇ ਅਖੌਤੀ ਅਕਾਲੀਆਂ ਦੀ ਕਾਲੀਆਂ ਕਰਤੂਤਾਂ ਦੇ ਪਰਦੇ ਫਾਸ਼ ਕਰਦਿਆਂ ਦੱਸਿਆ ਕਿਵੇਂ ਇਹਨਾਂ ਸਿੱਖ ਕੌਮ ਦੀ ਨੌਜਵਾਨ ਪੀੜ੍ਹੀ ਦਾ ਨੁਕਸਾਨ ਧਰਮ ਯੁੱਧ ਮੋਰਚੇ ਰਾਹੀਂ ਤੇ ਹੁਣ ਸਮੈਕ ਹੈਰੋਇਨ ਰਾਹੀਂ ਕਰਕੇ ਆਪਣੇ ਟੱਬਰ ਪਾਲਣ ਲੱਗ ਪਏ।

ਭਾਈ ਸਾਹਿਬ ਨੇ ਕਹਿਆ  “ਅੱਜ ਲੋੜ ਹੈ ਖਾਲਸਾ ਧਰਮ ਨੂੰ ਇਹਨਾਂ ਨੀਲੀਆਂ ਪੱਗਾਂ ਵਾਲੇ ਨਰੈਣੂ ਮਹੰਤਾਂ ਕੋਲ ਵਰਨਾ ਸਾਡੀਆਂ ਪ੍ਰੰਪਰਾਵਾਂ ਤਖ਼ਤ ਨੂੰ ਨਿੱਜੀ ਹਿਤਾਂ ਲਈ ਵਰਤਿਆ ਜਾਂਦਾ ਹੈ ।”

“ਬਾਦਲ ਪਰਿਵਾਰ ਨੇ ਦੋ ਪੁਸ਼ਤਪਨਾਹੀ ਰਾਮ ਰਹੀਮ ਦੀ ਕਰਕੇ ਸਿੱਖ ਕੌਮ ਦੇ ਬੱਚਿਆਂ ਨੂੰ ਗੋਲੀਆਂ ਦੇ ਜ਼ਖ਼ਮ ਦਿੱਤੇ ਹਨ ਜਿਨ੍ਹਾਂ ਲੲੀ ਬਾਦਲ ਦੇ ਖਾਨਦਾਨ ਨੂੰ ਸਦੀਆਂ ਤੱਕ ਖਾਲਸਾ ਪੰਥ ਦੇ ਦੋਖੀਆਂ ਗ਼ਦਾਰਾਂ ਦੇ ਰੂਪ ਵਿਚ ਜਾਣੇ ਜਾਣਗੇ ਇਤਿਹਾਸ ਦੇ ਪੰਨਿਆਂ ਤੇ ਕਾਲੇ ਅੱਖਰਾਂ ਵਿਚ ਨਾ ਲਿਖਿਆ ਜਾਵੇਗਾ।”

“ਸਾਨੂੰ ਭੁੱਲ ਕੇ ਵੀ ਇਹਨਾਂ ਦਾ ਸਾਥ ਦੇਣ ਦਾ ਬਜਰ ਗੁਨਾਹ ਨਹੀਂ ਕਰਨਾ ਚਾਹੀਦਾ ਕਿਤੇ ਅਸੀਂ ਵੀ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੋਖੀਆਂ ਵਿੱਚ ਨਾ ਗਿਣੇ ਜਾਈਏ।”

Leave a Reply