Singh Sahib Attends Panthik Akali Lehar Halka Fatehgarh Sahib Meeting

During a meeting at Fatehgarh Sahib halka of Panthik Akali Lehar sevadars Singh Sahib Bhai Ranjit Singh ji stated that the rich legacy of the Panth for which Guru Gobind Singh Sahib Ji sacrificed his family and everything else for, has been forfeited and undermined by Parkash Singh Badal for the sake of his family.

But, Singh Sahib ji cautioned, if we do nothing to rectify this dire situation in the Panth, not too far in the future we also will be will earn the title of “Guru dokhees” for our in-actions.

ਹਲਕਾ ਫਤਿਹਗੜ੍ਹ ਸਾਹਿਬ ਪਿੰਡ ਸਲੇਮਪੁਰ ਪੰਥਕ ਅਕਾਲੀ ਲਹਿਰ ਦੀ ਅਹਿਮ ਮੀਟਿੰਗ 12-08-2018 ਰਾਤ ।

ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ ਮਿਲਿਆ ਭਾਰੀ ਸਮਰਥਨ ਇਲਾਕੇ ਦੀਆਂ ਨਾਮਵਰ ਸਖਸ਼ੀਅਤਾਂ ਨੇ ਕੀਤੀ ਸ਼ਮੂਲੀਅਤ ਸੰਗਤ ਵੱਲੋਂ ਗੁਰਦੁਆਰਾ ਪ੍ਰਬੰਧ ਨੂੰ ਸੁਧਾਰਨ ਹਿਤ ਟੀਮ ਬਣਾ ਕੇ ਸਾਥ ਦੇਣ ਦਾ ਅੈਲਾਨ ।

ਭਾਈ ਰਣਜੀਤ ਸਿੰਘ ਨੇ ਕਿਹਾ ਅੱਜ ਅਸੀਂ ਕਿਸ ਸਥਿਤੀ ਵਿਚ ਖੜੇ ਹਾਂ ਜਿਸ ਵਿਰਾਸਤ ਲਈ ਦਸਮੇਸ਼ ਪਿਤਾ ਨੇ ਸਰਬੰਸ ਵਾਰਿਆ ਸੀ ਪਰ ਉਸ ਵਿਰਾਸਤ ਨੂੰ ਪ੍ਰਕਾਸ਼ ਸਿੰਘ ਬਾਦਲ ਆਪਣੇ ਟੱਬਰ ਤੇ ਵਾਰ ਰਿਹਾ ਅਸੀਂ ਦੇਖ ਰਹੇ ਹਾਂ ਯਾਦ ਰੱਖਣਾ ਦੇ ਅਸੀਂ ਨਾ ਕੁੱਝ ਕੀਤਾ ਤਾਂ ਅਸੀਂ ਵੀ ਗੁਰੂ ਦੇ ਦੋਖੀਆਂ ਵਿੱਚ ਗਿਣੇ ਜਾਵੇਗੇ ।

ਸੂਚੇ ਲੰਗਾਹ ਵਰਗੇ ਬਿਬਚਾਰੀਆ ਨੇ ਗੁਰੂ ਘਰਾਂ ਨੂੰ ਅੱਡੇ ਬਣਾ ਲਿਆ ਗੋਲਕਾਂ ਨੂੰ ਲੁੱਟਿਆ ਜਾ ਰਿਹਾ ਗਰੀਬ ਯਤੀਮ ਲਈ ਕੋਈ ਕੰਮ ਨਹੀਂ ਕੀਤਾ ਸ਼੍ਰੋਮਣੀ ਕਮੇਟੀ ਨੇ ਸਵਾਏ ਆਪਣੇ ਢਿੱਡ ਪਾਲਣ ਪੋਸ਼ਣ ਤੋਂ ਬਿਨਾਂ ।

ਫ਼ਤਹਿਗੜ੍ਹ ਸਾਹਿਬ ਵਿਚ ਇਹ ਚੌਥੀ ਮੀਟਿੰਗ ਸੀ ਜਿਥੇ ਹਰ ਮੀਟਿੰਗ ਵਿੱਚ ਵੱਡਾ ਸਮਰੱਥਨ ਤੇ ਹੁਲਾਰਾ ਪ੍ਰਾਪਤ ਹੋਇਆ ।

ਅੱਜ ਦੀ ਮੀਟਿੰਗ ਵਿੱਚ ਆਯੋਜਿਤ ਕਰਨ ਵਿੱਚ ਪੰਥਕ ਅਕਾਲੀ ਲਹਿਰ ਦੇ ਆਗੂ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਅਹਿਮ ਭੂਮਿਕਾ ਨਿਭਾਈ ।

– ਜਾਰੀ ਕਰਤਾ ਮੁੱਖ ਦਫਤਰ, ਪੰਥਕ ਅਕਾਲੀ ਲਹਿਰ ਮੋਹਾਲੀ

Leave a Reply