Panthic Akali Lehar and Taxali Akali Dal Agree on Mutual Aim to Oust Badal Family

ਸਰਹਾਲੀ ਵਿਖੇ ਭਾਈ ਰਣਜੀਤ ਸਿੰਘ ਅਤੇ ਟਕਸਾਲੀ ਅਕਾਲੀ ਦਲ ਦੇ ਆਗੂਆ ਵੱਲੋਂ ਸ਼ਮੂਲੀਅਤ ਇਕ ਦੂਜੇ ਦੀ ਕੀਤੀ ਪੰਥਕ ਸੋਚ ਲਈ ਸ਼ਲਾਘਾ ।

ਗੁਰੂ ਗੋਬਿੰਦ ਸਿੰਘ ਵਿਦਿਅਕ ਸੰਸਥਾ ਸਰਹਾਲੀ ਵਿਖੇ ਸਲਾਨਾ ਦਸਮ ਪਿਤਾ ਦੇ ਗੁਰਪੁਰਬ ਸਮਾਗਮ ਵਿੱਚ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਵੱਲੋਂ ਸ਼ਮੂਲੀਅਤ

ਭਾਈ ਸਾਹਿਬ ਨੇ ਜਿੱਥੇ ਦਸਮ ਪਿਤਾ ਦੇ ਜੀਵਨ ਤੇ ਚਾਨਣਾ ਪਾਇਆ ਪਰ ਨਾਲ ਦੀ ਨਾਲ ਸਿੱਖ ਕੌਮ ਦੇ ਇਕੀਵੀ ਸਦੀ ਦੇ ਦੁਸ਼ਮਣ ਬਾਦਲ ਪਰਿਵਾਰ ਦੀਆ ਕਰਤੂਤਾਂ ਦਾ ਪਰਦਾਫਾਸ ਵੀ ਕੀਤਾ ।

ਸਿੰਘ ਸਾਹਿਬ ਨੇ ਕਿਹਾ ਜਿਹੜਾ ਗੁਰੂ ਦੀ ਗੋਲਕ ਦਾ ਸ਼ਰਮਾਇਆ ਸਿੱਖਾਂ ਦੇ ਗਰੀਬ ਬੱਚਿਆ ਦੇ ਕੰਮ ਆਉਣਾ ਚਾਹੀਦਾ ਸੀ ਉਸਨੂੰ ਬਾਦਲ ਪਰਿਵਾਰ ਡਕਾਰ ਰਿਹਾ ਹੈ ਇਸੇ ਕਰਕੇ ਕਿਸੇ ਗਰੀਬ ਨੂੰ ਪੜਾਈ ਬੀਮਾਰ ਨੂੰ ਇਲਾਜ ਤੇ ਵਿਧਵਾ ਬੀਬੀ ਦੇ ਰਿਜ਼ਕ ਦਾ ਸ੍ਰੋਮਣੀ ਕਮੇਟੀ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ । ਹੁਣ ਸਮਾਂ ਆ ਗਿਆ ਕਿ ਨੌਜੁਆਨਾ ਨੂੰ ਜਾਗਣਾ ਪਵੇਗਾ ਆਪਣੀ ਵਿਰਾਸਤ ਨੂੰ ਇਸ ਸਿੱਖ ਵਿਰੋਧੀ ਟੱਬਰ ਤੋਂ ਅਜ਼ਾਦ ਕਰਵਾਉਣ ਲਈ ।

ਇਸ ਸਮਾਗਮ ਵਿੱਚ ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਆਪਣੀ ਸਾਰੀ ਲੀਡਰਸ਼ਿਪ ਸਮੇਤ ਪਹੁੰਚੇ ਹੋਏ ਸਨ ਜਿਨਾ ਨੂੰ ਭਾਈ ਰਣਜੀਤ ਸਿੰਘ ਨੇ ਵਧਾਈ ਦਿੱਤੀ ਕਿ ਭਾਵੇਂ ਦੇਰ ਆਏ ਪਰ ਬਹੁਤ ਦਰੁਸਤ ਆਏ ਲਗਦਾ ਪਿਛੋਕੜ ਇਤਿਹਾਸ ਦੀ ਤਰਜ਼ ਤੇ ਹੁਣ ਮਾਝੇ ਦੇ ਲੋਕ ਹੀ ਬਾਦਲ ਦੇ ਕੁਨਬੇ ਨੂੰ ਨੇਸਤੂਨਬੂਤ ਕਰਨ ਲਈ ਪਹਿਲ ਕਰਕੇ ਨਵਾਂ ਇਤਹਾਸ ਸਿਰਜਣਗੇ ਸ੍ਰੋਮਣੀ ਅਕਾਲੀ ਦਲ ਜੋ ਇਸ ਸਮੇਂ ਬਾਦਲ ਦੀ ਨਿੱਜੀ ਕੰਪਨੀ ਬਣ ਗਿਆ ਦੇ ਕਬਜ਼ੇ ਛਡਾਕੇ ਉਸਨੂੰ ਮੁੜ ਪੰਥਕ ਲੀਹਾਂ ਤੇ ਲਿਆਉਣਗੇ ।

ਸਿੰਘ ਸਾਹਿਬ ਵੱਲੋਂ ਟਕਸਾਲੀ ਅਕਾਲੀ ਦਲ ਦੇ ਆਗੂਆਂ ਨੂੰ ਸਿਰਪਾਉ ਨਾਲ ਸਨਮਾਨਿਤ ਕੀਤਾ ਗਿਆ ।

ਜਿਕਰਯੋਗ ਹੈ ਪੰਥਕ ਅਕਾਲੀ ਲਹਿਰ ਦੇ ਜਨਰਲ ਸਕੱਤਰ ਤੇਜਾਂ ਸਿੰਘ ਸਮੁੰਦਰੀ ਦੇ ਪੋਤਰੇ ਸਰ ਜਸਜੀਤ ਸਿੰਘ ਸਮੁੰਦਰੀ ਦੀ ਅਗਵਾਈ ਹੇਠ ਇਹ ਸੰਸਥਾਵਾਂ ਚੱਲ ਰਹੀਆਂ ਹਨ । ਸਰ ਸਮੁੰਦਰੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਅਤਿ ਨਜਦੀਕੀ ਤੇ ਪੰਥਕ ਅਕਾਲੀ ਲਹਿਰ ਦੇ ਮੋਡੀ ਮੈਂਬਰ ਹਨ ।

Leave a Reply