Panthik Akali Meetings Held Across Samrala Khanna, and Kapurthala Areas

ਪੰਥਕ ਅਕਾਲੀ ਲਹਿਰ ਦਾ ਦਿਨ ਪ੍ਰਤੀ ਵੱਧਦਾ ਕਾਫ਼ਲਾ ਸਿੱਖ ਸੰਗਤਾਂ ਦਾ ਮਿਲ ਰਿਹਸਨਰਥਵ ।
ਪੰਥਕ ਅਕਾਲੀ ਲਹਿਰ ਮੀਟਿੰਗ ਫੋਕਲ ਪੁਆਇੰਟ ਮਹਿਦੂਦਾ ਸਮਰਾਲਾ ਖੰਨਾ ।
ਸਮੁੱਚੇ ਇਲਾਕੇ ਵੱਲੋਂ ਮਿਲਿਆਂ ਭਾਰੀ ਉਤਸ਼ਾਹ ਭਰਪੂਰ ਸਮਰਥਨ ।

ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਵੱਲੋਂ ਸ੍ਰੋਮਣੀ ਕਮੇਟੀ ਵਿੱਚੋਂ ਬਲਾਤਕਾਰੀ ਲੁਟੇਰੇ ਗਰੋਹ ਨੂੰ ਬਾਹਰ ਕਰਨਾ ਸੱਦਾ । ਬਾਦਲ ਪਰਿਵਾਰ ਵੱਲੋਂ ਸਿੱਖ ਸੰਸਥਾਵਾਂ ਦੇ ਪ੍ਰੰਪਰਾਵਾ ਦੇ ਕੀਤੇ ਕਤਲ ਲਈ ਪੰਥ ਖਾਲਸੇ ਨੂੰ ਹੁਣ ਇਹਨਾ ਪੰਥ ਦੇ ਗੁਨਾਹਗਾਰਾ ਨੂੰ ਗੁਰੂ ਘਰਾਂ ਵੱਲੋਂ ਬਾਹਰ ਕਰਨ ਦੀ ਸੱਦਾ । ਪੰੰਥਕ ਅਕਾਲੀ ਲਹਿਰ ਨੂੰ ਕੀਤਾ ਸਮਰਥਨ ਦੀ ਮੰਗ ਇਲਾਕੇ ਦੀ ਸੰਗਤ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ।

ਪੰਥਕ ਅਕਾਲੀ ਲਹਿਰ ਕਾਫਲਾ ਦੋਆਬਾ ਖੇਤਰ ਵਿੱਚ ਦਿੱਤੀ ਦਸਤਕ ।
ਸਿੱਖ ਸੰਗਤਾਂ ਵੱਲੋਂ ਪੂਰਨ ਸਹਿਯੋਗ ਤੇ ਅਥਾਹ ਪਿਆਰ

ਪੰਥਕ ਅਕਾਲੀ ਲਹਿਰ ਮੀਟਿੰਗ ਕਪੂਰਥਲਾ ਦੇ ਪਿੰਡ ਦੋਨਾਂ ਵਿਚ ਸੁਹਿਰਦ ਪਤਵੰਤੇ ਸਿੱਖ ਚਿੰਤਕ ਆਗੂਆਂ ਵੱਲੋਂ ਭਾਈ ਰਣਜੀਤ ਸਿੰਘ ਜੀ ਸਾਬਕਾ ਜੱਥੇਦਾਰ ਅਕਾਲ ਤਖ਼ਤ ਸਾਹਿਬ ਨਾਲ ਮਾਜੌਦਾ ਪੰਥਕ ਹਾਲਾਤਾਂ ਤੇ ਗੰਭੀਰਤਾ ਨਾਲ ਵੀਚਾਰ ਚਰਚਾ ਕੀਤੀ । ਸਾਰਿਆਂ ਵੱਲੋਂ ਸਿੰਘ ਸਾਹਿਬ ਵੱਲੋਂ ਆਰੰਭੀ ਬਾਦਲ ਪਰਿਵਾਰ ਤੋਂ ਗੁਰੂ ਘਰਾਂ ਨੂੰ ਅਜ਼ਾਦ ਕਰਵਾਉਣ ਲਈ ਪੰਥਕ ਅਕਾਲੀ ਲਹਿਰ ਮਿਸ਼ਨ ਦੀ ਪੂਰਜੋਰ ਸ਼ਲਾਘਾ ਕੀਤੀ ਅਤੇ ਡੱਟ ਕੇ ਕਪੂਰਥਲਾ ਕਰਤਾਰਪੁਰ ਇਲਾਕੇ ਵਿੱਚ ਸਾਥ ਦੇਣ ਦਾ ਵਿਸ਼ਵਾਸ ਦਿਵਾਇਆ ।

ਬਾਅਦ ਵਿੱਚ ਸਿੰਘ ਸਾਹਿਬ ਵੱਲੋਂ ਦੂਨਾ ਪਿੰਡ ਵਿੱਚ ਸੰਥਿਆ ਪਾਠ ਸਿੱਖਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਇਨਾਮ ਵੰਡੇ ਦਸਮ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਸਮਾਗਮ ਨੂੰ ਸੰਬੋਧਨ ਕੀਤਾ ।


ਪੰਥਕ ਅਕਾਲੀ ਲਹਿਰ ਨੂੰ ਸ਼ਹਿਰ ਖੰਨਾ ਵਿੱਚ ਮਿਲਿਆਂ ਭਰਵਾ ਹੁੰਗਾਰਾ
ਪਹਿਲੀ ਹੀ ਵੱਡੀ ਮੀਟਿੰਗ ।

ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸਾਬਕਾ ਜੱਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਸੰਗਤਾਂ ਨੂੰ ਪੂਰਜੋਰ ਅਪੀਲ ਕੀਤੀ ਕਿ ਸਿੱਖ ਪੰਥ ਦੇ ਗ਼ਦਾਰਾਂ ਦੇ ਟੱਬਰ ਗੁਰੂ ਗ੍ਰੰਥ ਸਾਹਿਬ ਦੇ ਦੋਖੀ ਸਿਰਸੇ ਵਾਲੇ ਸਾਧ ਰਾਮ ਰਹੀਮ ਦੇ ਚੇਲੇ ਬਾਦਲ ਦੇ ਸਮੁੱਚੇ ਕੁਨਬੇ ਨੂੰ ਸਿੱਖ ਸੰਸਥਾਵਾਂ ਵਿੱਚੋਂ ਬਾਹਰ ਕਰਨ ਲਈ ਪੰਥਕ ਅਕਾਲੀ ਲਹਿਰ ਜੱਥੇਬੰਦੀ ਦਾ ਸਾਥ ਦਿਉ ।

ਰਾਮਗੜ੍ਹੀਆ ਭਵਨ ਸ਼ਹਿਰ ਖੰਨਾ ਗੁਰੂ ਘਰ ਵਿੱਚ ਸਿੰਘ ਸਾਹਿਬ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਤੇ ਸਮੁੱਚੀ ਸਿੱਖ ਸੰਗਤ ਤੇ ਪ੍ਰਬੰਧਕਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਸਾਥ ਦੇਣ ਦਾ ਵਾਅਦਾ ਵੀ ਕੀਤਾ ।

ਸਿੰਘ ਸਾਹਿਬ ਨੇ ਕਿਹਾ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਬਾਦਲ ਪਰਿਵਾਰ ਦੀ ਮਾਨਸਿਕਤਾ ਸਿੱਖ ਵਿਰੋਧੀ ਹੈ ਇਸੇ ਕਾਰਨ ਸਿੱਖ ਨੌਜੁਆਨਾ ਦੇ ਕਾਤਲ ਪੁਲਿਸ ਵਾਲ਼ਿਆਂ ਨੂੰ ਅਹੁੱਦੇ ਦੇ ਕੇ ਨਿਵਾਜਦੇ ਰਹੇ ਤੇ ਸਿੱਖਾਂ ਨੂੰ ਮਰਵਾਉਂਦੇ ਰਹੇ ਹੁਣ ਇਹਨਾ ਨੂੰ ਬਰਦਾਸ਼ਤ ਕਰਨਾ ਸਿੱਖ ਕੌਮ ਲਈ ਮੁਨਕਨ ਨਹੀਂ ਹੈ ।

Leave a Reply