Panthik Akali Lehar Functions in Patiala and Khararr Regions


ਪੰਥਕ ਅਕਾਲੀ ਲਹਿਰ ਦਾ ਦਿਨ ਪ੍ਰਤੀ ਦਿਨ ਵੱਧਦਾ ਹੋਇਆ ਕਾਫ਼ਲਾ ਸਿੱਖ ਸੰਗਤਾਂ ਵੱਲੋਂ ਮਿਲ ਰਿਹਾ ਭਰਪੂਰ ਹੁੰਗਾਰਾ ਸਮਰਥਨ
ਪੰਥਕ ਅਕਾਲੀ ਲਹਿਰ ਮੀਟਿੰਗ ਪਿੰਡ ਮਸ਼ੀਗਣ ਦੇਵੀਗੜ ਪਟਿਆਲ਼ਾ

ਸਿੰਘ ਸਾਹਿਬ ਭਾਈ ਰਣਜੀਤ ਸਿੰਘ ਵੱਲੋਂ ਬਾਦਲ ਦਲੀਏ ਪੰਥ ਦੋਖੀਆ ਤੋਂ ਗੁਰੂ ਘਰਾਂ ਨੂੰ ਅਜ਼ਾਦ ਕਰਵਾਉਣ ਦਾ ਹੋਕਾ ਇਲਾਕੇ ਦੀਆ ਸਿੱਖ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਸਮਰਥਨ ਦੇਣ ਦੀ ਐਲਾਨ ।

ਪ੍ਰਕਾਸ਼ ਸਿੰਘ ਬਾਦਲ ਨੇ ਖਾਲਸਾ ਪੰਥ ਨਾਲ ਧ੍ਰੋਹ ਕਮਾਇਆ । ਦਸਮ ਗੁਰੂ ਦੇ ਦਿੱਤੇ ਮਹਾਨ ਸਿਧਾਂਤ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਨੂੰ ਰੌਲ਼ਿਆਂ
ਗ੍ਰੰਥ ਦੇ ਅੰਗ ਪੜਵਾਏ ( ਗੁਰੂ ਗ੍ਰੰਥ ਸਾਹਿਬ ਜੀ ਦੇ) ਪੰਥ ਨੂੰ ਗੋਲੀਆ ਮਰਵਾਈਆ ਸਦੀਆਂ ਤੱਕ ਕੌਮ ਇਸਦੇ ਪਾਪਾ ਨੂੰ ਮੁਆਫ ਨਹੀਂ ਕਰੇਗੀ ।

ਪੰਥਕ ਅਕਾਲੀ ਲਹਿਰ ਮੀਟਿੰਗ ਖਰੜ ਮਾਤਾ ਗੁਜਰੀ ਕਲੋਨੀ ।

ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦੀ ਅਗਵਾਈ ਹੇਠ ਪੰਥਕ ਅਕਾਲੀ ਲਹਿਰ ਨੂੰ ਵੱਡੇ ਪੱਧਰ ਤੇ ਮਜ਼ਬੂਤੀ ਨਾਲ ਭਰਵਾ ਹੁੰਗਾਰਾ ਪ੍ਰਾਪਤ ਹੋ ਰਿਹਾ ਹੈ । ਸਿੰਘ ਸਾਹਿਬ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਹੁਣ ਸਮਾਂ ਆ ਗਿਆ ਕਿ ਅਸੀਂ ਗੁਰੂ ਘਰਾਂ ਵਿੱਚੋਂ ਬਾਦਲ ਦਲੀਏ ਮਸੰਦਾ ਨੂੰ ਬਾਹਰ ਕਰੀਏ ਪ੍ਰਤੱਖ ਰੂਪ ਵਿੱਚ ਇਹਨਾ ਵੱਲੋਂ ਸਿੱਖ ਕੌਮ ਨਾਲ ਕੀਤੇ ਦੰਗੇ ਪਾਪਾ ਨੰਗੇ ਹੋ ਰਹੇ ਹਨ । ਇਹਨਾ ਅਖੌਤੀ ਕਾਲੀਆਂ ਨੇ ਸਿੱਖ ਕੌਮ ਦਾ ਖਾ ਕੇ ਹਰਾਮ ਕੀਤਾ । ਸਿਰਸੇ ਵਰਗੇ ਗੁਰੂ ਦੋਖੀ ਨੂੰ ਪਾਲਣ ਲਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਕਰਵਾਈ ਸਿੱਖਾਂ ਨੂੰ ਗੋਲੀਆ ਮਰਵਾਈਆਂ ਬਾਦਲ ਪਰਿਵਾਰ ਦਾ ਪਾਪ ਖਾਲਸਾ ਪੰਥ ਦੇ ਸਾਹਮਣੇ ਨੰਗੇ ਹੋ ਰਹੇ ਹਨ ।

ਸਿੱਖ ਸੰਗਤਾਂ ਨੇ ਸਿੰਘ ਸਾਹਿਬ ਨੂੰ ਸਾਥ ਦੇਣ ਦਾ ਜੈਕਾਰਿਆਂ ਦੀ ਗੂੰਜ ਵਿੱਚ ਵਿਸ਼ਵਾਸ ਦਿੱਤਾ ਵਿਸ਼ੇਸ਼ ਸਨਮਾਨ ਕੀਤਾ । ਪੰਥਕ ਅਕਾਲੀ ਲਹਿਰ ਮਜ਼ਬੂਤੀ ਵੱਸ ਵੱਧ ਰਹੀ ਹੈ ।

Leave a Reply