Panthik Akali Lehar Updates from Rajpura, Nurpmehal, and Amargarh Dhurri

ਪਿੰਡਾਂ ਵਿੱਚ ਪੰਥਕ ਅਕਾਲੀ ਲਹਿਰ ਨੂੰ ਮਿਲ ਰਿਹਾ ਭਾਰੀ ਸਮਰਥਨ ।
ਸਮਰਥਨ ਪਿੰੰਡ ਘੁਮਾਣਾ ਘਨੌਰ ਰਾਜਪੁਰਾ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸਾਬਕਾ ਜੱਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਇਲਾਕੇ ਦੇ ਜਿੰਮੇਵਾਰ ਆਗੂਆ ਨਾਲ ਅਹਿਮ ਮੀਟਿੰਗ ।

ਬਾਦਲ ਪਰਿਵਾਰ ਤੋਂ ਗੁਰ ਧਾਮਾ ਦੀ ਅਜ਼ਾਦੀ ਕਿਸ ਤਰੀਕੇ ਨਾਲ ਸਿੱਖ ਕੌਮ ਦੇ ਸਿਧਾਂਤ ਮੁੜ ਸੁਰਜੀਤ ਕੀਤੇ ਜਾ ਸਕਦੇ ਹਨ ।
ਗਰੀਬ ਗੁਰਸਿੱਖ ਤੇ ਮਨੁੱਖ ਲਈ ਕਿਵੇਂ ਗੁਰੂ ਦੀ ਗੋਲਕ ਨੂੰ ਵਰਤਿਆਂ ਜਾ ਸਕਦਾ ਜਿਸ ਸ਼ਰਮਾਏ ਨੂੰ ਬਾਦਲ ਪਰਿਵਾਰ ਨਿੱਜੀ ਜਗੀਰ ਬਣਾਕੇ ਮਨਮਾਨੀ ਨਾਲ ਲੁੱਟ ਰਿਹਾ ਹੈ ।
ਸਾਰੇ ਆਗੂਆ ਨੇ ਪੰਥਕ ਅਕਾਲੀ ਲਹਿਰ ਨੂੰ ਮਜ਼ਬੂਤ ਕਰਨ ਲਈ ਸਿੰਘ ਸਾਹਿਬ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ।

ਮੀਟਿੰਗ ਪੰਥਕ ਅਕਾਲੀ ਲਹਿਰ ਪਿੰਡ ਚੂਹੇਕੀ ਨੁੂਰਮਹਿਲ ।

30 ਪਿੰਡਾਂ ਦੇ ਗ੍ਰੰਥੀ ਸਿੰੰਘਾ ਦਾ ਐਨ .ਆਰ .ਆਈਆ ਵੱਲੋਂ ਰੱਖੇ ਸਨਮਾਨ ਸਮਾਰੋਹ ਵਿੱਚ ਇਲਾਕੇ ਅਤੇ ਵਿਦੇਸ਼ੀ ਸਿੱਖਾਂ ਵੱਲੋਂ ਪੰਥਕ ਅਕਾਲੀ ਲਹਿਰ ਤੇ ਸਿੰਘ ਸਾਹਿਬ ਭਾਈ ਰਣਜੀਤ ਸਿੰੰਘ ਜੀ ਸਾਬਕਾ ਜੱਥੇਦਾਰ ਨੂੰ ਪੂਰਨ ਸਮਰਥਨ ਦੇਣ ਦਾ ਕੀਤਾ ਐਲਾਨ ।

ਸਿੰਘ ਸਾਹਿਬ ਵੱਲੋਂ ਮਾਜੂਦਾ ਸਮੇਂ ਵਿੱਚ ਪੰਥ ਨੂੰ ਦੇਰਪੇਸ ਚਣੌਤੀਆ ਬਾਦਲ ਅਤੇ ਗ਼ਦਾਰ ਖ਼ਾਨਦਾਨ ਮਜੀਠੀਏ ਵੱਲੋਂ ਗੁਰੂ ਘਰਾਂ ਵਿੱਚ ਕੀਤੇ ਕਬਜ਼ੇ ਸੁੱਚਾ ਲੰਗਾਹ ਵਰਗੇ ਬਿਭਚਾਰੀਆ ਦੇ ਬਣੇ ਹੋਏ ਇਆਸੀ ਦੇ ਅੱਡੇ ਕੀਤੇ ਕੁਕਰਮਾਂ ਨੇ ਮਸੰਦਾ ਅਤੇ ਮਹੰਤਾਂ ਨੂੰ ਮਾਤ ਪਾ ਦਿੱਤੀ ਹੁਣ ਵਕਤ ਆ ਗਿਆ ਇਹਨਾ ਤੋਂ ਗੁਰੂ ਘਰਾਂ ਨੂੰ ਅਜ਼ਾਦ ਕਰਵਾਇਆਂ ਜਾਵੇ ।

ਵਿਦੇਸ਼ ਤੋਂ ਆਏ ਆਗੂਆ ਵੱਲੋਂ ਸਿੰਘ ਸਾਹਿਬ ਨੂੰ ਭਰੋਸਾ ਦਿੱਤਾ ਕਿ ਵੱਡੇ ਪੱਧਰ ਤੇ ਟੀਮਾਂ ਬਣਾਕੇ ਪੰਥਕ ਅਕਾਲੀ ਲਹਿਰ ਦਾ ਸਾਥ ਦਿੱਤਾ ਜਾਵੇਗਾ ।

ਮੀਟਿੰਗ ਪੰਥਕ ਅਕਾਲੀ ਲਹਿਰ ਪਿੰਡ ਜਾਗੋਵਾਲ ਅਮਰਗੜ ਧੂਰੀ ।
ਪੰਜਾਬ ਹਰ ਕੋਨੇ ਕੋਨੇ ਵਿੱਚ ਪੰਥਕ ਅਕਾਲੀ ਲਹਿਰ ਨੂੰ ਸਮਰਥਨ ਮਿਲਣਾ ਜਾਰੀ ।

ਸਿੰਘ ਸਾਹਿਬ ਭਾਈ ਰਣਜੀਤ ਸਿੰੰਘ ਜੀ ਨੇ ਸਿੱਖ ਸੰਗਤਾਂ ਨੂੰ ਜਾਗ੍ਰਿਤ ਕਰਦੇ ਹੋਏ ਕਿਹਾ ਬਾਦਲ ਦੇ ਗ਼ਦਾਰ ਲਾਣੇ ਨੇ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਨਾਲ ਧ੍ਰੋਹ ਕਮਾਇਆ । ਗੁਰੂ ਸਾਹਿਬ ਦੀ ਬੇਅਦਵੀ ਕਰਵਾਈ ਸਿੱਖਾਂ ਨੂੰ ਗੋਲੀਆ ਮਰਵਾਈਆਂ ਅਕਾਲ ਤਖਤ ਤੇ ਕਬਜ਼ਾ ਕਰਕੇ ਰਾਮ ਰਹੀਮ ਵਰਗੇ ਪੰਥ ਵਿਰੋਧੀਆਂ ਨੂੰ ਪਾਲਿਆ ਜੇਕਰ ਅਸੀਂ ਹੁਣ ਵੀ ਅਵੇਸਲੇ ਰਹੇ ਤਾਂ ਫਿਰ ਦਸਮ ਪਾਤਸ਼ਾਹ ਦੇ ਵੱਡੇ ਗੁਨਾਹਗਾਰ ਸਾਬਤ ਹੋਵਾਂਗੇ ।

ਸਿੰਘ ਸਾਹਿਬ ਦੀ ਪੂਰਜੋਰ ਅਪੀਲ ਤੇ ਸਿੱਖ ਸੰਗਤਾਂ ਨੇ ਅਜੋਕੇ ਨਰੈਣੂ ਮਹੰਤਾਂ ਮਸੰਦਾ ਨੂੰ ਗੁਰੂ ਘਰ ਵਿੱਚੋਂ ਬਾਹਰ ਕਰਨ ਲਈ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ਵੱਧ ਤੋਂ ਵੱਧ ਮੈਂਬਰਸ਼ਿਪ ਬਣਾਕੇ ਪੰਥਕ ਅਕਾਲੀ ਲਹਿਰ ਦਾ ਸਾਥ ਦੇਣ ਤਾਂ ਐਲਾਨ ਕੀਤਾ ।

Leave a Reply