Singh Sahib Visits Gurdwara Macchiwara Sahib, and Cheema

ਮੀਟਿੰਗ ਪੰਥਕ ਅਕਾਲੀ ਲਹਿਰ – ਗੁਰਦੁਵਾਰਾ ਗਨੀ ਖਾ ਨਬੀ ਖਾ ਮਾਛੀਵਾੜਾ ਸਾਹਿਬ


ਤਕਰੀਬਨ ਦਸ ਪਿੰਡਾਂ ਦੇ ਮੁਹਤਵਰਾ ਆਗੂਆਂ ਨੇ ਹਾਜ਼ਰੀ ਭਰੀ ।

ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਇਲਾਕੇ ਦੀਆ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੁਣ ਵਕਤ ਆ ਗਿਆ ਅਸੀਂ ਵੀ ਹੁਣ ਮੁਗਲ ਅਤੇ ਬਾਈਧਾਰ ਦੇ ਰਾਜਿਆ ਨਾਲ ਮਿਲ ਚੁਕਿਆ ਗ਼ਦਾਰ ਬਾਦਲ ਕੁਨਬੇ ਤੋਂ ਖਾਲਸਾ ਪੰਥ ਦੀ ਵਿਰਾਸਤ ਨੂੰ ਮੁਕਤ ਕਰਵਾਈਏ ਗਨੀ ਅਤੇ ਨਬੀ ਖਾ ਦੀ ਤਰਾਂ ਬਫਾਦਾਰੀ ਦਸਮ ਪਿਤਾ ਦੇ ਨਿਆਰੇ ਪੰਥ ਨਾਲ ਨਿਭਾਵੇ ਗੁਰੂ ਸਾਹਿਬ ਦੇ ਸ਼ਰਮਾਏ ਨੂੰ ਲੁੱਟ ਰਹੇ ਬਾਦਲ ਦੇ ਟੱਬਰ ਤੋਂ ਸ੍ਰੋਮਣੀ ਕਮੇਟੀ ਨੂੰ ਮੁਕਤ ਕਰਵਾਈਏ ਇਹ ਮਿਸ਼ਨ ਲੈਕੇ ਪੰਥਕ ਅਕਾਲੀ ਲਹਿਰ ਜੱਥੇਬੰਦੀ ਸਿੱਖ ਸੰਗਤਾਂ ਵਿੱਚ ਹਾਜ਼ਰ ਹੋਈ ਹੈ ਆਉ ਸਾਰੇ ਰਲ ਮਿਲ ਹੰਭਲਾ ਮਾਰੀਏ ।
ਸਿੱਖ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਸਮਰਥਨ ਤੇ ਪ੍ਰਵਾਨਗੀ ਦਿੱਤੀ

ਖਾਲਸਾ ਪੰਥ ਵਿੱਚ ਵੜੀਆਂ ਕਾਲੀਆਂ ਭੇਡਾਂ ਗੁਰੂ ਘਰਾਂ ਤੇ ਕਾਬਜ਼ ਹੋਕੇ ਸਿਖ ਸਿਧਾਂਤਾਂ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਾਹਰ ਕਰਨ ਦਾ ਸਮਾ ਆਉਣ ਗਿਆ
– ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਸਾਬਕਾ ਜੱਥੇਦਾਰ ਅਕਾਲ ਤਖ਼ਤ ਸਾਹਿਬ

ਇਹਨਾਂ ਵੀਚਾਰਾਂ ਦਾ ਪ੍ਰਗਟਾਵਾ ਸਿੰਘ ਸਾਹਿਬ ਨੇ ਜਨਮ ਅਸਥਾਨ ਚੀਮਾ ਸਾਹਿਬ ਵਿਖੇ ਬਾਬਾ ਜੈਵਿੰਦਰ ਸਿੰਘ ਵੀਰ ਜੀ ਦੇ ਮਾਤਾ ਭਾਗ ਕੌਰ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਦੇਣ ਉਪਰੰਤ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤੇ । ਉਹਨਾਂ ਪੁਰਾਤਨ ਬੀਬੀਆਂ ਦੀ ਗੱਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਧਰਮ ਨੂੰ ਪ੍ਰੇਮ ਕਰਦੀਆਂ ਸਨ ਤੇ ਸੁਚੇਤ ਰਹਿੰਦੇ ਹੋਏ ਆਪਣਾ ਯੋਗਦਾਨ ਪਾਉਣ ਤੋਂ ਪਿੱਛੋਂ ਨਹੀਂ ਸਨ ਹਨ ਦੀਆਂ – ਅੱਜ ਵੀ ਜ਼ਰੂਰਤ ਹੈ ਕਿ ਬੀਬੀਆਂ ਸੁਚੇਤ ਹੋਣ ਤੇ ਖਾਲਸਾ ਪੰਥ ਨੂੰ ਘੁਣ ਵਾਂਗ ਖਾ ਰਿਹਾ ਬਾਦਲ ਪਰਿਵਾਰ ਤੋਂ ਬਚਾਉਣ ਲਈ ਯੋਗਦਾਨ ਪਾਉਣ ।

Leave a Reply