Panthik Akali Lehar Holds Program in Macchiwara Ludhiana

Jathedar Bhai Ranjit Singh Ji and Baba Sarabjot Singh Ji Bedi coordinated a Panthik Akali Lehar meeting in the town of Bulala Samrala in Macchiwara Ludhiana where they spoke about the urgency for Panth to free the SGPC and Sikh institutions from the control of the Badal family.

ਮੀਟਿੰਗ ਪਿੰਡ ਬੁਲਾਲਾ ਸਮਰਾਲਾ ਮਾਛੀਵਾੜਾ ਲੁਧਿਆਣਾ ।

ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦੀ ਅਗਵਾਈ ਤੇ ਬਾਬਾ ਸਰਬਜੋਤ ਸਿੰਘ ਬੇਦੀ ਜੀ ਦੀ ਸਰਪ੍ਰਸਤੀ ਹੇਠ ਗੁਰੂ ਘਰਾਂ ਦੀ ਅਜ਼ਾਦੀ ਲਈ ਚਲ ਰਹੀ ਮੁਹਿੰਮ ਤਹਿਤ ਪਿੰਡ ਬੁਲਾਲਾ ਵਿੱਚ ਅਹਿਮ ਮੀਟਿੰਗ ਹੋਈ ਜਿਸ ਵਿੱਚ ਮਾਜੌਦਾ ਪੰਥਕ ਹਾਲਾਤਾਂ ਤੇ ਗੰਭੀਰਤਾ ਨਾਲ ਮੰਥਨ ਹੋਇਆ ਜਿਸ ਵਿੱਚ ਭਾਈ ਰਣਜੀਤ ਸਿੰਘ ਜੀ ਨੇ ਕਿਹਾ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੇ ਕੌਮ ਦਾ ਉਹ ਨੁਕਸਾਨ ਕੀਤਾ ਹੈ ਜਿਹੜਾ ਮੂਗਲ ਅੰਗਰੇਜ਼ ਤੇ ਹਾਕਮ ਸਰਕਾਰਾਂ ਨਹੀਂ ਕਰ ਸਕੀਆਂ ।

ਚੌਰਾਸੀ ਸਿੱਖ ਨੌਜਵਾਨਾਂ ਦੇ ਬੇਹਤਾਸ਼ਾ ਕਤਲੇਆਮ ਅਖੀਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਦੋਸ਼ੀ ਇਹ ਪਰਿਵਾਰ ਸਾਬਤ ਹੋ ਗਿਆ ਹੈ ਅੱਜ ਜ਼ਰੂਰਤ ਹੈ ਪੰਥਕ ਸੰਸਥਾਵਾਂ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਪਰਿਵਾਰ ਕੋਲੋਂ ਅਜ਼ਾਦ ਕਰਵਾਉਣ ਦੀ ।ਇਸ ਪੰਥ ਦੇ ਗਦਾਰਾਂ ਨੇ ਸਿੱਖ ਪੰਥ ਤੋਂ ਰਾਜ਼ ਭਾਗ ਲੈਕੇ ਸਿੱਖਾਂ ਨੂੰ ਗੋਲੀਆਂ ਮਰਵਾਈਆ ।ਸੋ ਸਮੁੱਚੇ ਰੂਪ ਵਿੱਚ ਏਕਤਾ ਸੰਜਮ ਅਤੇ ਸਹਿਜ ਨਾਲ ਇਹ ਵੱਡੀ ਪੰਥਕ ਲੜਾਈ ਲੜ੍ਹਨੀ ਪਵੇਗੀ ਜੇਕਰ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਸਿਧਾਂਤ ਨੂੰ ਮੁੜ ਸੁਰਜੀਤ ਕਰਨਾ ਹੈ

 

 

Leave a Reply