Panthik Akali Lehar Holds Programs in Khararr, Hussainpura, and Madanipur Malaud

ਮੀਟਿੰਗ ਪੰਥਕ ਅਕਾਲੀ ਲਹਿਰ – ਸਥਾਨ ਮੁੱਲਾਂਪੁਰ ਗਰੀਬਦਾਸ ਖਰੜ ਮੋਹਾਲੀ ।
ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਦੀ ਅਗਵਾਈ ਹੇਠ ਇਲਾਕੇ ਦੀ ਵਿਸ਼ਾਲ ਇਕੱਤਰਤਾ ਅਹਿਮ ਮੀਟਿੰਗ ।


“ਬਾਦਲ ਪਰਿਵਾਰ ਸਿੱਖ ਕੌਮ ਦਾ ਇਕੀਵੀਂ ਸਦੀ ਦਾ ਸਭਤੋਂ ਵੱਡਾ ਦੁਸ਼ਮਣ – ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ – ਸਿਰਸੇ ਵਾਲੇ ਨਾਲ ਭਾਈ ਵਾਲਤਾ- ਸਿੱਖ ਸੰਗਤਾਂ ਨੂੰ ਗੋਲੀਆਂ ਮਰਵਾਈਆ”
ਸ਼ਹੀਦ ਕੀਤੇ ਸਿੱਖ ਨੋਜਵਾਨਾਂ ਦੇ ਕਾਤਲ ਸੁਮੇਧ ਸੈਣੀ ਇਜ਼ਹਾਰ ਆਲਮ ਵਰਗੇ ਚਹੇਤੇ ਫਿਰ ਆਲਮ ਇਸਦੇ ਅਖੌਤੀ ਕਾਲੀ ਦਲ ਦਾ ਅਹੁੱਦੇਦਾਰ ਫਿਰ ਦੇ ਹੁਣ ਵੀ ਅਸੀਂ ਇਸ ਪਰਿਵਾਰ ਨੂੰ ਮੁਆਫ ਕਰ ਦਿੱਤਾ ਤਾਂ ਗੁਰੂ ਸਾਹਿਬ ਦੇ ਘਰ ਦੇ ਅਸੀ ਵੀ ਦੋਖੀ ਬਣਾਂਗੇ ਜ਼ੇਕਰ ਨਿਗੂਰੇ ਬਾਦਲ ਦਲੀਏ ਨੂੰ ਮਾਤ ਨਾ ਦਿੱਤੀ । ਸਮਾਂ ਮੰਗ ਕਰਦਾ ਬਾਦਲ ਪਰਿਵਾਰ ਨੂੰ ਹਰ ਤਰ੍ਹਾਂ ਨਾਲ ਸਮਾਜਿਕ ਧਾਰਮਿਕ ਰਾਜਨੀਤਕ ਸਜਾ ਦਿੱਤੀ ਜਾਵੇ । ਇਲਾਕੇ ਦੀਆਂ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੰਦਿਆਂ ਸਮਰਥਨ ਦਾ ਐਲਾਨ ।

ਮੀਟਿੰਗ ਪੰਥਕ ਅਕਾਲੀ ਲਹਿਰ – ਪਿੰਡ- ਹੁਸੈਨਪੁਰਾ ਫਤਿਹਗੜ੍ਹ ਸਾਹਿਬ ।
ਪੰਥਕ ਅਕਾਲੀ ਲਹਿਰ ਨੂੰ ਇਲਾਕੇ ਦੀ ਸੰਗਤ ਵੱਲੋਂ ਦਿੱਤਾ ਜੈਕਾਰਿਆਂ ਦੀ ਗੂੰਜ ਵਿੱਚ ਸਮਰਥਨ ।


ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਕਿਹਾ ਬਾਦਲ ਪਰਿਵਾਰ ਨੂੰ ਸਮਾਜ ਧਰਮ ਤੇ ਰਾਜਨੀਤੀ ਤੋਂ ਪੂਰੀ ਤਰ੍ਹਾਂ ਖਦੇੜਨ ਲਈ ਢੁੱਕਵਾਂ ਸਮਾਂ ਆ ਗਿਆ
“ਇਸ ਪਰਿਵਾਰ ਨੇ ਧਰਮ ਨਾਲ ਖਿਲਵਾੜ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਵਾਈ ਸਿੱਖ ਸੰਗਤਾਂ ਨੂੰ ਗੋਲੀਆਂ ਮਰਵਾਈਆ – ਸਿਰਸੇ ਭਨਿਆਰੇ ਆਸੋਤੋਸ ਵਰਗਿਆਂ ਨੂੰ ਛਾਂ ਕੀਤੀ ।” ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਮੈਂਬਰ ਸ਼੍ਰੋਮਣੀ ਕਮੇਟੀ ਹਲਕਾ ਫਤਿਹਗੜ੍ਹ ਸਾਹਿਬ ਨੇ ਕਿਹਾ ੳੁਨ੍ਹਾਂ ਸਿੱਖ ਸੰਗਤਾਂ ਪ੍ਰਤੀ ਵਫਾਦਾਰੀ ਨਿਭਾਉਣ ਦੀ ਕੋਸ਼ਿਸ਼ ਕੀਤੀ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਸਮੇਂ ਰੋਸ ਵਜੋਂ ਅਸਤੀਫ਼ਾ ਦਿੱਤਾ ਜਾ ਫਤਿਹਗੜ੍ਹ ਸਾਹਿਬ ਵਿੱਚ ਕਰੌੜਾ ਰਪੁਏ ਦੇ ਖਰੌੜਾ ਪਿੰਡ ਦੇ ਘਪਲਿਆਂ ਨੂੰ ਉਜਾਗਰ ਕੀਤਾ । ਸਿੱਖ ਕੌਮ ਦੀ ਚੜਦੀ ਕਲਾ ਲਈ ਉਹਨਾਂ ਭਾਈ ਰਣਜੀਤ ਸਿੰਘ ਜੀ ਨਾਲ ਦਾ ਡੱਟ ਕੇ ਸੇਵਾ ਕਰਨ ਦਾ ਫੈਸਲਾ ਕੀਤਾ । ਉਹਨਾਂ ਪਿੰਡ ਹੁਸੈਨਪੁਰ ਤੇ ਇਲਾਕੇ ਦੇ ਆਗੂਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹੜਾ ਵੱਡੀ ਗਿਣਤੀ ਵਿਚ ਦਾਸ ਦੇ ਸੱਦੇ ਨੂੰ ਪ੍ਰਵਾਨ ਕਰਕੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਵਿਚਾਰ ਸੁਣੋਂ।
ਗਤਕਾ ਮੁਕਾਬਲਾ – ਮੁੱਖ ਮਹਿਮਾਨ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਮੁੱਖ ਸੇਵਾਦਾਰ ਪੰਥਕ ਅਕਾਲੀ ਲਹਿਰ – ਪਿੰਡ ਮਦਨੀਪੁਰ ਮਲੌਦ ਲੁਧਿਆਣਾ ਸਿੰਘ ਸਾਹਿਬ ਵੱਲੋਂ ਸੰਬੋਧਨ ਕਰਦਿਆਂ ਸਿੱਖ ਸੰਗਤਾਂ ਨੂੰ ਪੂਰਜੋਰ ਅਪੀਲ ਕਰਦਿਆਂ ਕਿਹਾ ਸ਼ਸਤਰ ਅਤੇ ਸ਼ਾਸਤਰ ਵਿੱਦਿਆ ਖਾਲਸਾ ਪੰਥ ਦੀ ਧਰੋਹਰ ਪਰੰਪਰਾਗਤ ਵਿਰਾਸਤ ਜੋ ਮਨ ਅਤੇ ਸਰੀਰ ਨੂੰ ਬਲਵਾਨ ਕਰਦੀ ਹੈ ਗੁਰੂ ਸਾਹਿਬਾਨਾਂ ਨੇ ਇਹ ਬਖ਼ਸ਼ਸ਼ ਕੀਤੀ ਸੀ । ਪਰ ਬਦਕਿਸਮਤੀ ਸਾਜੇ ਨਾਲਾਇਕ ਲੀਡਰਾਂ ਨੇ ਆਪਣੇ ਪਰਿਵਾਰ ਪਾਲਣ ਖ਼ਾਤਰ ਇਹਨਾ ਪਰੰਪਰਾਵਾਂ ਦਾ ਘਾਣ ਕੀਤਾ ਜਿਸ ਵਿੱਚ ਮੁੱਖ ਦੋਸ਼ੀ ਬਾਦਲ ਪਰਿਵਾਰ ਹੈ ।ਸੋ ਆਉ ਖਾਲਸਾ ਜੀ ਇਕੱਠੇ ਹੋਕੇ ਪੰਥਕ ਅਕਾਲੀ ਲਹਿਰ ਦਾ ਸਾਥ ਦਿਉ ਬਾਦਲ ਦਲੀਏ ਮਸੰਦਾ ਤੇ ਅਖੌਤੀ ਪੰਥ ਵਿਰੋਧੀ ਲੋਕਾਂ ਲੀਡਰਾਂ ਤੋਂ ਗੁਰੂ ਘਰਾਂ ਨੂੰ ਅਜ਼ਾਦ ਕਰਾਵੇ ਕਿ ਗੁਰੂ ਸਾਹਿਬਾਨਾਂ ਵੱਲੋਂ ਬਖ਼ਸ਼ਸ਼ ਪੁਰਾਤਨ ਰਵਾਇਤੀ ਜਿਨਾ ਨੂੰ ਇਹਨਾ ਲੀਡਰਾਂ ਨੇ ਰੋਲ ਕੇ ਰੱਖ ਦਿੱਤਾ ਮੁੜ ਸੁਰਜੀਤ ਕਰੀਏ ਗੁਰੂ ਸਾਹਿਬ ਦੀ ਵਿਰਾਸਤ ਨੂੰ ਮਜ਼ਬੂਤ ਕਰੀਏ
ਇਹਨਾ ਰਵਾਇਤੀ ਪਰੰਪਰਾਵਾਂ ਨੂੰ ਰੋਲਣ ਵਾਲੇ ਅਖੌਤੀ ਕਾਲੀਆਂ ਦਾ ਬਾਈਕਾਟ ਕਰੋ ਤੇ ਪੰਥ ਦੀ ਚੜਦੀ ਕਲਾ ਹੋਵੇ ।

Leave a Reply