Panthik Akali Lehar Holds Programs in Sabo Ki Talwandi and FatehGarh Sahib Area

ਬਾਦਲ ਦੇ ਗੜ ਸਾਬੋ ਕੀ ਤਲਵੰਡੀ ਵਿੱਚ ਸਿੱਖ ਸੰਗਤਾਂ ਵੱਲੋਂ ਪੰਥਕ ਅਕਾਲੀ ਲਹਿਰ ਨੂੰ ਭਾਰੀ ਸਮਰਥਨ

ਸਿੰਘ ਸਾਹਿਬ ਭਾਈ ਰਣਜੀਤ ਸਿੰਘ ਵੱਲੋਂ ਖਾਲਸਾ ਪੰਥ ਦੇ ਗ਼ਦਾਰ ਦੋਖੀ ਬਾਦਲ ਪਰਿਵਾਰ ਤੋਂ ਗੁਰੂ ਘਰਾਂ ਨੂੰ ਅਜ਼ਾਦ ਕਰਵਾਉਣ ਤੋਂ ਪੰਜਾਬ ਦੀ ਸੱਤਾ ਤੋਂ ਸਦਾ ਵਾਸਤੇ ਬਾਹਰ ਕਰਨ ਦਾ ਹੋਕਾ ਸਿੱਖ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਦਿੱਤੀ ਪ੍ਰਵਾਨਗੀ।

ਸਿੰਘ ਸਾਹਿਬ ਨੇ ਕਿਹਾ ਬਾਦਲ ਪਰਿਵਾਰ ਗੁਰੂ ਗ੍ਰੰਥ ਸਾਹਿਬ ਨੂੰ ਪਿੱਠ ਦੇਕੇ ਸਿਰਸੇ ਵਾਲੇ ਪਖੰਡੀ ਨੂੰ ਆਪਣਾ ਸਭ ਕੁਝ ਮੰਨਦੇ ਹਨ ਇਸੇ ਕਾਰਨ ਇਹਨਾ ਇਸ ਸਦੀ ਦਾ ਸਭਤੋ ਵੱਡਾ ਪਾਪ ਕਰਵਾਇਆਂ ਜੋ ਗੁਰੂ ਜੀ ਦੀ ਬੇਅਦਵੀ ਕਰਵਾਈ ਤੇ ਸਿੱਖਾਂ ਨੂੰ ਗੋਲੀਆ ਨਾਲ ਸ਼ਹੀਦ ਕਰਵਾਇਆਂ ਇਹਨਾ ਨੂੰ ਕਦੇ ਵੀ ਪੰਥ ਖਾਲਸਾ

ਸਦੀਆਂ ਤੱਕ ਮੁਆਫ਼ੀ ਨਹੀਂ ਕਰੇਗਾ ।

ਬਾਦਲ ਜੁੰਡਲ਼ੀ ਦਾ ਬਾਈਕਾਟ ਕਰਨ ਸਿੱਖ ਸੰਗਤਾਂ । ਸਿੰਘ ਸਾਹਿਬ ਨੇ ਕਿਹਾ ਸਾਡਾ ਮਿਸ਼ਨ ਨਿਰੋਲ ਧਾਰਮਿਕ ਹੈ

ਪੰਥਕ ਅਕਾਲੀ ਲਹਿਰ ਦਾ ਕਾਫ਼ਲਾ ਵੱਧਦਾ ਹੋਇਆ – ਮੀਟਿੰਗ ਪਿੰਡ ਈਸਰਹੇਲ ਜ਼ਿਲਾ ਫਤਿਹਗੜ੍ਹ ਸਾਹਿਬ ।

ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਵੱਲੋਂ ਸਿੱਖ ਸੰਗਤਾਂ ਨੂੰ ਬਾਦਲ ਦਲੀਏ ਮਸੰਦਾਂ ਤੋਂ ਗੁਰੂ ਘਰਾਂ ਨੂੰ ਅਜ਼ਾਦ ਕਰਾਉਣ ਦਾ ਸੱਦਾ । ਸਮੁੱਚੇ ਇਲਾਕੇ ਦੀ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ।

ਫ਼ਤਹਿਗੜ੍ਹ ਸਾਹਿਬ ਵਿਖੇ ਲਗਾਤਾਰ ਸਿੱਖ ਸੰਗਤਾਂ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਮੀਟਿੰਗ ਦਾ ਦੌਰ ਜਾਰੀ ਹੈ ਸ਼੍ਰੋਮਣੀ ਕਮੇਟੀ ਹਲਕਾ ਫਤਿਹਗੜ੍ਹ ਸਾਹਿਬ ਅਮਲੋਹ ਬੱਸੀ ਪਠਾਣਾਂ ਵਿੱਚੋਂ ਬਰਾਬਰ ਸਮਰਥਨ ਪ੍ਰਾਪਤ ਹੋਇਆ ਹੈ ।

Leave a Reply