Panthik Akali Lehar Meeting – Kharrar Guru Akalian, and Daburji Ludhiana

Jathdar Bhai Ranjit Singh Ji and members of the Panthik Akali Lehar attended meetings in the towns of Kharrar Guru Akalian and Darburji Ludhiana where they discussed the with the local sangat the urgent need to unify and retake control of Panthic institutions from the clutches of the Badal Family.

ਖਾਲਸਾ ਪੰਥ ਨੂੰ ਹੋਕਾ – ਬਾਦਲ ਪਰਿਵਾਰ ਦਾ ਬਾਈਕਾਟ

ਪੰਥਕ ਅਕਾਲੀ ਲਹਿਰ ਮੀਟਿੰਗ – ਖਰੜ ਸ਼ਹਿਰ ਗੁਰੂ ਅਕਾਲੀਆਂ

ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਸ਼ਹਿਰ ਦੀਆਂ ਜੂੜੀਆ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਅੱਜ ਬਾਦਲ ਪਰਿਵਾਰ ਦੀ ਗ਼ਦਾਰੀ ਜੱਗ ਜ਼ਾਹਰ ਹੋ ਗਈ ਹੈ ਕਿਵੇਂ ਹੁਣ ਤੱਕ ਤਾਕਤਾਂ ਸਿੱਖਾਂ ਪਾਸੋਂ ਲੈਂਦੇ ਰਹੇ ਪਰ ਪਾਲਦੇ ਰਹੇ ਸਿੱਖਾਂ ਦੇ ਦੁਸ਼ਮਣਾਂ ਰਾਮ ਰਹੀਮ ਵਰਗਿਆਂ ਨੂੰ ।

ਸਿੱਖ ਸੰਗਤਾਂ ਨੂੰ ਗੋਲੀਆਂ ਤੇ ਸਿੱਖ ਧਰਮ ਦੇ ਦੁਸ਼ਮਣਾਂ ਨਾਲ ਯਾਰੀਆਂ ।

ਸੋ ਸਮਾਂ ਆ ਗਿਆ ਕਿ ਦਸ਼ਮੇਸ਼ ਜੀ ਦੇ ਦੋਸ਼ੀ ਬਾਦਲ ਕੁਨਬੇ ਤੋਂ ਧਰਮ ਅਜ਼ਾਦ ਕਰਵਾਇਆ ਜਾਵੇ । ਇਸ ਕਰਕੇ ਅੱਜ ਅਸੀਂ ਬਾਬਾ ਸਰਬਜੋਤ ਸਿੰਘ ਬੇਦੀ ਜੀ ਦੇ ਵੱਡੇ ਸਹਿਯੋਗ ਨਾਲ ਪੰਥਕ ਅਕਾਲੀ ਲਹਿਰ ਸੰਸਥਾ ਨਾਲ ਪਿੰਡ ਪੱਧਰ ਤੇ ਇਕੱਤਰਤਾ ਏਕਤਾ ਦਾ ਹੋਕਾ ਦੇ ਕੇ ਸਿੱਖ ਕੌਮ ਨੂੰ ਲਾਮਬੰਦ ਕਰਨ ਲਈ ਯਤਨਸ਼ੀਲ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਨਾਲ ਪੂਰੇ ਪੰਜਾਬ ਵਿੱਚ ਸ਼ਹਿਰਾਂ ਪਿੰਡਾਂ ਵਿਚ ਦੇਸ਼ ਵਿਦੇਸ਼ ਵਿੱਚ ਸੰਗਤ ਦਾ ਭਰੋਸਾ ਮਿਲ ਰਿਹਾ ਹੈ

ਪਿੰਡ ਦਬੁਰਜੀ ਲੁਧਿਆਣਾ ਨੇ ਸਾਨੇਵਲ ਪੰਥਕ ਅਕਾਲੀ ਲਹਿਰ ਦੀ ਭਰਵੀਂ ਮੀਟਿੰਗ ।

ਇਲਾਕੇ ਦੇ ਸੂਝਵਾਨ ਸਿੱਖ ਚਿੰਤਕ ਆਗੂਆਂ ਨੇ ਕੀਤੀ ਸ਼ਮੂਲੀਅਤ ।

ਭਾਈ ਰਣਜੀਤ ਸਿੰਘ ਜੀ ਨੇ ਕਿਹਾ ਅੱਜ ਬਾਦਲ ਪਰਿਵਾਰ ਦੇ ਕਾਲੇ ਕਾਰਨਾਮਿਆਂ ਨੂੰ ਗੁਰੂ ਸਾਹਿਬ ਨੇ ਉਜਾਗਰ ਕਰ ਦਿੱਤਾ
ਕਿਵੇਂ ਇਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਰਾਮ ਰਹੀਮ ਨੂੰ ਪਾਲਿਆ ਤੇ ਸਿੱਖ ਸੰਗਤਾਂ ਨੂੰ ਗੋਲੀਆਂ ਨਾਲ ਭੁੰਨਿਆ ।

ਹੁਣ ਦੇ ਹਾਲਾਤਾਂ ਵਿੱਚ ਸਿੱਖ ਕੌਮ ਲਈ ਇਹ ਧਿਆਨ ਸਿੰਘ ਡੋਗਰੇ ਹਨ ਜਿਵੇਂ ਇਹ ਮਾਇਆ ਤੇ ਸਤਾ ਦੀ ਭੁ਼ੱਖ ਵਿਚ ਹਲਕ ਕੇ ਸਿੱਖ ਕੌਮ ਨੂੰ ਢਾਹ ਲਾਉਣ ਰਹੇ ਹਨ ।
ਸਿੱਖ ਸੰਗਤਾਂ ਦਾ ਹੁਣ ਮੁੱਖ ਕਰਤੱਵ ਇਹੋ ਹੋਂਣਾ ਚਾਹੀਦਾ ਕਿ ਇਹਨਾਂ ਮਸੰਦਾਂ ਤੋਂ ਗੁਰੂ ਘਰਾਂ ਨੂੰ ਅਜ਼ਾਦ ਲਈ ਯਤਨਸ਼ੀਲ ਹੋਈਏ
ਇਸ ਕੰਮ ਲਈ ਆਪਸੀ ਸਾਂਝ ਰੱਖ ਕੇ ਪਾਰਟੀਬਾਜੀ ਤੋਂ ੳੁਪਰ ਉੱਠ ਕੇ ਨਿਰੋਲ਼ ਧਰਮ ਬਚਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ ।

ਇਸੇ ਮਕਸਦ ਨੂੰ ਲੈਕੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਅੰਸ਼ ਬੰਸ ਬਾਬਾ ਸਰਬਜੋਤ ਸਿੰਘ ਬੇਦੀ ਜੀ ਦੀ ਸਰਪ੍ਰਸਤੀ ਹੇਠ ਪੰਥਕ ਅਕਾਲੀ ਲਹਿਰ ਜੱਥੇਬੰਦੀ ਬਣਾਕੇ ਘਰ ਘਰ ਨਗਰ ਸ਼ਹਿਰ ਸਿੱਖ ਸੰਗਤਾਂ ਨੂੰ ਜਾਗਰੂਕ ਕਰਨ ਲਈ ਜਾਗਰੂਕ ਰਹੇ ਹਾਂ ।

ਅੱਜ ਬਾਦਲ ਪਰਿਵਾਰ ਸਿੱਖ ਕੌਮ ਦਾ ਬਹੁਤ ਵੱਡਾ ਦੁਸ਼ਮਣ ਸਾਬਿਤ ਹੋ ਗਿਆ ਇਹਨਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਹਨ ਬਾਦਲ ਕੁਨਬੇ ਤੋਂ ਦੂਰ ਰਹਿਣ ਲਈ ਸੰਗਤਾਂ ਨੂੰ ਸੁਨੇਹਾ ਦੇ ਰਹੇ ਹਾਂ

Leave a Reply