Panthik Akali Lehar Representatives Honored at Jullandhar Gurmat Smagam

ਜਲੰਧਰ ਵਿੱਚ ਗੁਰਮਤਿ ਸਮਾਗਮ ਵਿੱਚ ਪੰਥਕ ਅਕਾਲੀ ਲਹਿਰ ਨੂੰ ਮਿਲਿਆਂ ਭਾਰੀ ਸਮਰਥਨ।

ਚੌਕ ਮਕਸੂਦਾ ਜਲੰਧਰ ਵਿੱਚ ਬਾਬਾ ਬੁੱਢਾ ਜੀ ਦੀ ਯਾਦ ਵਿੱਚ ਗ੍ਰੰਥੀ ਸਭਾ ਵੱਲੋਂ ਕਰਵਾਏ ਗੁਰਮਤਿ ਸਮਾਗਮ ਵਿੱਚ ਭਾਈ ਰਣਜੀਤ ਸਿੰਘ ਜੀ ਸਾਬਕਾ ਜੱਥੇਦਾਰ ਅਕਾਲ ਤਖਤ ਸਾਹਿਬ ਮੁੱਖ ਸੇਵਾਦਾਰ ਪੰਥਕ ਅਕਾਲੀ ਲਹਿਰ ਜੱਥੇਬੰਦੀ ।

ਭਾਈ ਰਣਜੀਤ ਸਿੰਘ ਨੇ ਕਿਹਾ ਬਾਬਾ ਬੁੱਢਾ ਜੀ ਦੀ ਮਹਾਨ ਪਦਵੀ ਜਿਨਾ ਨੂੰ ਗੁਰੂ ਸਾਹਿਬਾਨਾਂ ਨੇ ਆਪ ਨਿਵਾਜਿਆਂ ਪਰ ਅੱਜ ਪੈਸੇ ਦੇ ਲੋਭੀ ਗੁਰਬਚਨ ਸਿੰਘ ਵਰਗੇ ਗ੍ਰੰਥੀਆਂ ਨੇ ਇਹਨਾ ਮਹਾਨ ਪਦਵੀਆਂ ਨੂੰ ਬਾਦਲ ਵਰਗੇ ਪੰਥ ਦੋਖੀ ਦੇ ਪੈਰਾ ਵਿੱਚ ਰੱਖ ਦਿੱਤਾ । ਗੁਰੂ ਨੂੰ ਪਿੱਠ ਦੇਕੇ ਬਾਦਲ ਨੂੰ ਹੀ ਆਪਣਾ ਰੱਬ ਮੰਨ ਲਿਆ । ਇਸੇ ਕਾਰਨ ਇਹਨਾ ਗ੍ਰੰਥੀਆਂ ਨੇ ਬਾਦਲ ਦੀ ਕੋਠੀਆ ਵਿੱਚ ਬੈਠ ਬੈਠ ਕੇ ਸਿੱਖ ਪੰਥ ਦੇ ਦੋਖੀ ਸਿਰਸੇ ਵਰਗੇ ਸਾਧਾ ਨੂੰ ਕਲੀਨ ਚਿਟਾ ਦਿੱਤੀਆਂ ਕੌਮ ਨਾਲ ਗ਼ਦਾਰੀ ਕੀਤੀ ਬਾਬਾ ਬੁੱਢਾ ਸਾਹਿਬ ਜੀ ਦੀਆ ਮਹਾਰ ਪਰੰਪਰਾਵਾਂ ਤੇ ਪਦਵੀਆਂ ਨੂੰ ਨੀਵਾਂ ਕੀਤਾ ।

ਸਿੰਘ ਸਾਹਿਬ ਨੇ ਕਿਹਾ ਸਿੱਖ ਸੰਗਤ ਜਾਗ੍ਰਿਤ ਹੋ ਗਈ ਹੈ ਬੱਸ ਲੋੜ ਹੈ ਇਕੱਠੇ ਹੋਕੇ ਬਾਦਲ ਲਾਣੇ ਨੂੰ ਗੁਰੂ ਘਰਾਂ ਵਿੱਚੋਂ ਬਾਹਰ ਕਰਕੇ ਇਹਨਾ ਮਹਾਨ ਪਦਵੀਆਂ ਦਾ ਸਨਮਾਨ ਬਹਾਲ ਕਰਨ ਦਾ ਯਤਨ ਕਰੀਏ ਤੇ ਇਹਨਾ ਪਦਵੀਆਂ ਤੇ ਯੋਗ ਗੁਰਮੁੱਖਾ ਨੂੰ ਸਸੋਭਿਤ ਕਰੀਏ ਜੇਕਰ ਗੁਰੂ ਸਾਹਿਬ ਅਤੇ ਸਿੱਖ ਸੰਗਤ ਦੀਆ ਖੁਸੀਆ ਪ੍ਰਾਪਤ ਕਰਨੀਆਂ ਹਨ । ਸਿੱਖ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਭਾਈ ਸਾਹਿਬ ਨੂੰ ਸਮਰਥਨ ਕੇ ਪ੍ਰਵਾਨਗੀ ਦਿੱਤੀ।

Leave a Reply