Panthik Akali Lehar Representatives Honored in Ludhiana, and Randhawa Areas

ਮੀਟਿੰਗ – ਪੰਥਕ ਅਕਾਲੀ ਲਹਿਰ
ਸਥਾਨ – ਪਿੰਡ ਜਸਪਾਲ ਬਾਂਗਰ ਲੁਧਿਆਣਾ

ਸਿੱਖ ਸੰਗਤਾਂ ਨਰੈਣੂ ਮਹੰਤਾਂ ਬਾਦਲ ਦਲੀਆ ਤੋਂ ਗੁਰੂ ਘਰਾਂ ਨੂੰ ਅਜ਼ਾਦ ਕਰਵਾਉਣ ਲਈ ਕਮਰਕੱਸੇ ਕਰਨ – ਬਾਬਾ ਸਰਬਜੋਤ ਸਿੰਘ ਬੇਦੀ – ਭਾਈ ਰਣਜੀਤ ਸਿੰਘ ਸਾਬਕਾ ਜੱਥੇਦਾਰ ਅਕਾਲ ਤਖਤ ਸਾਹਿਬ ।

ਜਸਪਾਲ ਬਾਂਗਰ ਵਿੱਚ ਇਲਾਕੇ ਦੀ ਭਾਰੀ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਬਾਬਾ ਸਰਬਜੋਤ ਸਿੰਘ ਬੇਦੀ ਸਰਪ੍ਰਸਤ ਸੰਤ ਸਮਾਜ ਚੇਅਰਮੈਨ ਪੰਥਕ ਅਕਾਲੀ ਲਹਿਰ । ਭਾਈ ਰਣਜੀਤ ਸਿੰਘ ਪ੍ਰਧਾਨ ਪੰਥਕ ਅਕਾਲੀ ਲਹਿਰ ਨੇ ਸਿੱਖ ਸੰਗਤਾਂ ਦੇ ਸਾਹਮਣਾ ਬਾਦਲ ਪਰਿਵਾਰ ਦੀਆ ਪੰਥ ਵਿਰੋਧੀ ਘਿਨੌਣੀ ਕਾਰਵਾਈ ਉਜਾਗਰ ਕਰਦੇ ਹੋਏ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਤੋਂ ਲੈਕੇ ਸ੍ਰੋਮਣੀ ਕਮੇਟੀ ਦੀ ਲੁੱਟ ਸਾਰੀਆਂ ਗੱਲਾਂ ਨੂੰ ਸਾਹਮਣੇ ਰੱਖਦੇ ਹੋਏ ਗੁਰੂ ਘਰਾਂ ਦੀ ਅਜ਼ਾਦੀ ਲਈ ਸੰਗਤਾਂ ਦਾ ਸਹਿਯੋਗ ਮੰਗਿਆ । ਹਾਜ਼ਰ ਇਲਾਕੇ ਦੀ ਸੰਗਤ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਸਮਰਥਨ ਦਿੱਤਾ ।
ਅੱਜ ਦੀ ਮੀਟਿੰਗ ਵਿੱਚ ਪੰਥਕ ਅਕਾਲੀ ਲਹਿਰ ਦੇ ਆਗੂ ਜਸਜੀਤ ਸਿੰਘ ਸਮੁੰਦਰੀ ਜਨਰਲ ਸਕੱਤਰ ਅੰਮਿ੍ਰਤ ਸਿੰਘ ਰਤਨਗੜ ਵੀ ਹਾਜ਼ਰ ਸਨ ।

ਪੰਥਕ ਅਕਾਲੀ ਲਹਿਰ ਦੇ ਵਿਸ਼ੇਸ਼ ਸਹਿਯੋਗ ਨਾਲ ਪਹਿਲਾ ਦਸਤਾਰ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਬੱਚਿਆ ਨੂੰ ਸਨਮਾਨਿਤ ਵੀ ਕੀਤਾ ਗਿਆ ।

ਮੀਟਿੰਗ- ਪੰਥਕ ਅਕਾਲੀ ਲਹਿਰ ਪਿੰਡ ਰੰਧਾਵਾ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ 20 ਪਿੰਡਾਂ ਦੇ ਆਗੂਆਂ ਦੀ ਭਰਵੀਂ ਸ਼ਮੂਲੀਅਤ
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਇਲਾਕੇ ਦੀ ਸੰਗਤ ਵੱਲੋਂ ਸਵਾਗਤ ਪੰਥਕ ਅਕਾਲੀ ਲਹਿਰ ਦਾ ਸਾਥ ਦੇਣ ਲਈ ਜੈਕਾਰਿਆਂ ਦੀ ਗੂੰਜ ਵਿੱਚ ਸਮਰਥਨ ਕੀਤਾ ।

ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਬਾਦਲ ਪਰਿਵਾਰ ਦੀ ਸਿੱਖ ਵਿਰੋਧੀ ਸੋਚ ਕੀਤੀਆਂ ਗਦਾਰੀਆਂ ਹੁਣ ਤੱਕ ਦਾ ਸਭਤੋਂ ਵੱਡਾ ਨੁਕਸਾਨ ਇਸ ਪਰਿਵਾਰ ਨੇ ਕੀਤਾ ਬਾਰੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਦੱਸਿਆ ।

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਸਿੱਖ ਸੰਗਤਾਂ ਨੂੰ ਗੋਲੀਆਂ ਮਰਵਾਈਆ ਸਿਰਸੇ ਵਾਲੇ ਸਾਧ ਨਾਲ ਯਾਰੀ ਰੱਖੀ ਇਸ ਬਜਰ ਗੁਨਾਹ ਲਈ ਸਿੱਖ ਕੌਮ ਤੇ ਸਿੱਖ ਇਤਿਹਾਸ ਬਾਦਲ ਅਤੇ ਇਸਦੇ ਅਖੌਤੀ ਚਮਚਿਆਂ ਨੂੰ ਮੁਆਫ ਨਹੀਂ ਕਰੇਗੀ ।

ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਤੇ ਇਲਾਕੇ ਦੇ ਆਗੂਆਂ ਦਾ ਧੰਨਵਾਦ ਕੀਤਾ ਨਾਲ ਕਿਹਾ ਹੁਣ ਇਤਿਹਾਸ ਦੇਖ ਰਿਹਾ ਹੈ ਕਿ ਗੁਰੂ ਨਾਲ ਖੜ੍ਹਨਾ ਜਾ ਗੁਰੂ ਦੇ ਦੋਖੀਆਂ ਨਾਲ ।

Leave a Reply