Singh Sahib Bhai Ranjit Singh Visits Shaheed Bhai Fauja Singh Ji’s Native Village of Gaznipur and Kadian Gurdaspur

ਸ਼ਹੀਦ ਭਾਈ ਫ਼ੌਜਾ ਸਿੰਘ 1978 ਨਿਰੰਕਾਰੀ ਕਾਂਡ ਅੰਮਿ੍ਰਤਸਰ ਸਾਹਿਬ ਦੇ ਪਿੰਡ ਗਜਨੀਪੁਰ ਗੁਰਦਾਸਪੁਰ ਪੰਥਕ ਅਕਾਲੀ ਲਹਿਰ ਨੂੰ ਇਲਾਕੇ ਦੇ ਆਗੂਆ ਦਾ ਸਮਰਥਨ ।

ਪੰਥਕ ਅਕਾਲੀ ਲਹਿਰ ਨੂੰ ਮਜ਼ਬੂਤ ਕਰਨ ਲਈ ਗੁਰਧਾਮਾਂ ਨੂੰ ਬਾਦਲ ਟੱਬਰ ਤੋਂ ਅਜ਼ਾਦ ਕਰਵਾਉਣ ਲਈ ਇਲਾਕੇ ਦੇ ਮੋਹਤਵਰ ਆਗੂਆ ਨੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨਾਲ ਵਿਸ਼ੇਸ਼ ਮੀਟਿੰਗ ਕਰਕੇ ਪੂਰਨ ਸਮਰਥਨ ਅਤੇ ਨਾਲ ਚੱਲਣ ਦਾ ਭਰੋਸਾ ਦਿਵਾਇਆ । ਇਲਾਕੇ ਵਿੱਚ ਪੰਥਕ ਅਕਾਲੀ ਲਹਿਰ ਨੂੰ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ ।

ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਕਿਹਾ ਸ਼ਹੀਦ ਭਾਈ ਫ਼ੌਜਾਂ ਸਿੰਘ ਦੀ ਮਹਾਨ ਕੁਰਬਾਨੀ ਸਿੱਖ ਇਤਹਾਸ ਵਿੱਚ ਹਮੇਸਾ ਯਾਦ ਰਹੇਗੀ ਜੇਕਰ ਅੱਜ ਉਹਨਾਂ ਦੇ ਪਿੰਡ ਘਰ ਤੋਂ ਸਾਨੂੰ ਸਿੱਖ ਸੰਗਤ ਇਲਾਕੇ ਦੇ ਆਗੂਆ ਦਾ ਵਿਸ਼ਵਾਸ ਮਿਲ ਰਿਹਾ ਤਾਂ ਹੁਣ ਉਹ ਸਮਾਂ ਦੂਰ ਨਹੀਂ ਕਿ ਇਹਨਾ ਅਖੌਤੀ ਪੰਥ ਦੋਖੀ ਬਾਦਲ ਲਾਣੇ ਤੋਂ ਸਿੱਖ ਸੰਸਥਾਵਾਂ ਨੂੰ ਅਜ਼ਾਦ ਕਰਵਾਉਣ ਵਿੱਚ ਪੂਰਨ ਸਫਲ ਹੋਵਾਂਗੇ ।

ਕਾਦੀਆ ਗੁਰਦਾਸਪੁਰ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਸਮਰਪਿਤ ਗੁਰਮਤਿ ਸਮਾਗਮ ਵਿੱਚ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਇਲਾਕੇ ਦੀਆ ਸਿੱਖ ਸੰਗਤਾਂ ਵੱਲੋਂ ਵਿਸ਼ੇਸ਼ ਸਨਮਾਨ ।

ਸਿੰਘ ਸਾਹਿਬ ਨੇ ਸਿੱਖ ਸੰਗਤਾਂ ਨੂੰ ਗੁਰੂ ਰਾਮਦਾਸ ਜੀ ਦੇ ਉਪਦੇਸ਼ ਕਮਾਉਣ ਦੀ ਅਪੀਲ ਤੇ ਗੁਰੂ ਰਾਮਦਾਸ ਜੀ ਦੇ ਘਰ ਨੂੰ ਖਾ ਰਹੇ ਬਾਦਲ ਪਰਿਵਾਰ ਤੋਂ ਮੁਕਤ ਕਰਵਾਉਣ ਲਈ ਸਿੱਖ ਸੰਗਤਾਂ ਨੂੰ ਤਕੜੇ ਹੋ ਕੇ ਪਹਿਰਾ ਦੇਣ ਦੀ ਪੂਰਜੋਰ ਅਪੀਲ ।

Leave a Reply