Singh Sahib Bhai Ranjit Singh Ji Honored at Massive Gatherings in Gurjran – Sangrur, and in Patiala

ਦਿੜਬਾ ਸੰਗਰੂਰ ਪਿੰਡ ਗੁੱਜਰਾਂ – ਵਿਸ਼ਾਲ ਇਕੱਠ ਸਮਰਥਨ ਮਿਲਿਆਂ ਪੰਥਕ ਅਕਾਲੀ ਲਹਿਰ ਨੂੰ ।

ਬਾਦਲ ਪਰਿਵਾਰ ਨੂੰ ਸਜ਼ਾ ਦੇਣ ਦਾ ਸਮਾਂ ਆ ਗਿਆ ਸਿੱਖ ਕੌਮ ਦਾ ਸਭਤੋ ਵੱਡਾ ਦੁਸ਼ਮਣ ਬਾਦਲ ਪਰਿਵਾਰ- ਸਿੰਘ ਸਾਹਿਬ ਭਾਈ ਰਣਜੀਤ ਸਿੰਘ

ਪੰਥਕ ਅਕਾਲੀ ਲਹਿਰ ਦੇ ਮੁਖੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਵੱਲੋਂ ਇਕ ਘੰਟਾ ਦਿੱਤੀ ਤਕਰੀਰ ਤੋਂ ਬਾਅਦ ਸਿੱਖ ਸੰਗਤਾਂ ਨੇ ਆਪ ਮੁਹਾਰੇ ਜੈਕਾਰਿਆਂ ਦੀ ਗੂੰਜ ਵਿੱਚ ਪੰਥਕ ਅਕਾਲੀ ਲਹਿਰ ਵੱਲੋਂ ਖਾਲਸਾ ਪੰਥ ਦੇ ਗ਼ਦਾਰ ਚੋਰ ਲੁਟੇਰੇ ਬਾਦਲ ਪਰਿਵਾਰ ਨੂੰ ਜੜੋ ਉਖਾੜ ਦੇ ਦਿੱਤੇ ਸੱਦੇ ਨੂੰ ਭਾਰੀ ਉਤਸ਼ਾਹ ਨਾਲ ਦਿੱਤੀ ਪ੍ਰਵਾਨਗੀ ।

ਅੱਜ ਦੀ ਵਿਸਾਲ ਇਕੱਤਰਤਾ ਵਿੱਚ ਪਿੰਡ ਵਾਸੀਆ ਵੱਲੋਂ ਨੌਜੁਆਨਾ ਕਲੱਬ ਵੱਲੋਂ ਤਕਰੀਬਨ ਪੰਜ ਸੰਸਥਾਵਾਂ ਵੱਲੋਂ ਭਾਈ ਰਣਜੀਤ ਸਿੰਘ ਜੀ ਦੀ ਵਿਸ਼ੇਸ਼ ਸਨਮਾਨ ਕੀਤਾ ਗਿਆ ਕੇ ਪੰਥਕ ਅਕਾਲੀ ਲਹਿਰ ਨੂੰ ਵੱਧ ਚੜ ਕੇ ਸਾਥ ਦੇਣ ਦਾ ਵਾਅਦਾ ਕੀਤਾ ਗਿਆ ।

ਭਾਈ ਰਣਜੀਤ ਸਿੰਘ ਦਾ ਭਾਸ਼ਣ ਦੇ ਮੁੱਖ ਕੇਂਦਰ ਬਿੰਦੂ ਰਹੀਆਂ ਇਹ ਵਿਚਾਰਾਂ ।

ਬਾਦਲ ਪਰਿਵਾਰ ਇਕੀਵੀ ਸਦੀ ਦਾ ਸਿੱਖ ਕੌਮ ਦਾ ਸਭਤੋ ਵੱਡਾ ਦੁਸ਼ਮਣ ਜਿਸਦੇ ਕੌਮ ਤੈ ਸਰਕਾਰੀ ਸ਼ਕਤੀ ਲੈਕੇ ਕੌਮੀ ਭਾਵਨਾਵਾਂ ਨਾਲ ਖਿਲਵਾੜ ਕੀਤਾ ਪੰਥ ਵਿਰੋਧੀ ਡੇਰਾ ਸਿਰਸਾ ਨਾਲ ਸਾਂਝ ਪਾਈ ਸਮੇਂ ਸਮੇਂ ਸਿੱਖ ਨੌਜੁਆਨਾ ਪੁਲਿਸ ਤੋਂ ਮਰਵਾਏ ਜਿਹੜੇ ਸਿਰਸੇ ਵਾਲੇ ਦਾ ਵਿਰੋਧ ਕਰਦੇ ਸਨ ।

ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਕਰਵਾਈ ਰੋਸ ਕਰਦੇ ਸਿੱਖਾਂ ਤੇ ਜੱਲਿਆ ਵਾਲੇ ਬਾਗ਼ ਵਰਗਾ ਸਾਕਾ ਕਰਕੇ ਨਿਹੱਥੇ ਸਿੱਖਾਂ ਤੇ ਗੋਲੀਆ ਚਲਵਾਈਆਂ ਦੋ ਸ਼ਹੀਦ ਕੀਤੇ ਸੈਂਕੜੇ ਜਖਮੀ ਕੀਤੇ ।

ਸਿੱਖ ਵਿਰੋਧੀ ਪੁਲਿਸ ਅਫਸਰਾ ਨੂੰ ਉਚ ਅਹੁੱਦੇ ਤੇ ਨਿਵਾਜਿਆਂ । ਸ੍ਰੋਮਣੀ ਕਮੇਟੀ ਵਿੱਚ ਸੁੱਚੇ ਲੰਗਾਹ ਵਰਗੇ ਬਿਭਚਾਰੀ ਲੀਡਰਾਂ ਤੋਂ ਗੁਰੂ ਘਰਾਂ ਨੂੰ ਅਪਵਿੱਤਰ ਕਰਵਾਇਆਂ । ਲੀਡਰਾਂ ਦੇ ਬੱਚੇ ਬਿਨਾ ਫ਼ੀਸ ਪੜਾਏ ਕਿਸੇ ਗਰੀਬ ਦੀ ਫ਼ੀਸ ਨਹੀਂ ਮੁਆਫ ਕੀਤੇ

ਸੋ ਸਿੱੰਘ ਸਾਹਿਬ ਨੇ ਵਿਸਾਲ ਇਕੱਠ ਨੂੰ ਪੂਰਜੋਰ ਅਪੀਲ ਕੀਤੀ ਪੰਥਕ ਅਕਾਲੀ ਲਹਿਰ ਦਾ ਵੱਧ ਚੜ ਕੇ ਸਾਥ ਦਿਉ ਤਾਂ ਕਿ ਦੰਭੀ ਪਖੰਡੀ ਪਾਪੀ ਬਾਦਲ ਕੁਨਬੇ ਤੋਂ ਸਿੱਖ ਸੰਥਾਵਾਂ ਨੂੰ ਅਜ਼ਾਦ ਕਰਵਾ ਸਕੀਏ

ਮੀਟਿੰਗ ਪਿੰਡ ਘੱਘਾ ਸਮਾਣਾ ਪਟਿਆਲ਼ਾ
ਪੰਥਕ ਅਕਾਲੀ ਲਹਿਰ ਦੇ ਆਗੂ ਸ੍ਰ ਰਜਿੰਦਰ ਸਿੰਘ ਛੰਨਾ ਸਾਬਕਾ ਸਰਪੰਚ ਤੇ ਸ੍ਰ ਸਰੂਪ ਸਿੰਘ ਸੰਧਾ ਦੀ ਅਗਵਾਈ ਹੇਠ ।

ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਵੱਲੋਂ ਸਿੱਖ ਸੰਗਤਾਂ ਨੂੰ ਬਾਦਲ ਦੇ ਕੁਨਬੇ ਦੀਆ ਕਾਲੀਆਂ ਕਰਤੂਤਾਂ ਬਾਬਤ ਬੋਲਦਿਆਂ ਕਿਹਾ ਜੇਕਰ ਅਸੀ ਹੁਣ ਵੀ ਸੁੱਤੇ ਰਹੇ ਤਾਂ ਗੁਰੂ ਦੇ ਦੋਸ਼ੀ ਬਣਾਂਗੇ ਕਿਉਕਿ ਕੌਮ ਨੂੰ ਗੁੰਮਰਾਹ ਕਰਕੇ ਚਾਲੀ ਸਾਲ ਲੁੱਟਣ ਵਾਲੇ ਗ਼ਦਾਰ ਬਾਦਲ ਟੱਬਰ ਨੂੰ ਹੁਣ ਪਾਪਾ ਦੀ ਸਜ਼ਾ ਦਾ ਵਕਤਾ ਆ ਗਿਆ ਇਹਨਾ ਨੂੰ ਗੁਰੂ ਘਰਾਂ ਵਿੱਚੋਂ ਬਾਹਰ ਕੀਤਾ ਜਾਵੇ ।

ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਸਿਰਸੇ ਵਾਲੇ ਨੂੰ ਮੁਆਫੀ ਸਿੱਖਾਂ ਨੂੰ ਗੋਲੀਆ ਮਰਵਾਉਣ ਵਾਲੇ ਬਾਦਲਾਂ ਤੋਂ ਹਿਸਾਬ ਲੈਣ ਦਾ ਵਕਤ ਆ ਗਿਆ । ਸਿੱਖ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ਅਤੇ ਸਾਰੇ ਜਿਵੇਂ ਵਿੱਚ ਪੰਥਕ ਅਕਾਲੀ ਲਹਿਰ ਨੂੰ ਪ੍ਰਚੰਡ ਕਰਨ ਤਾਂ ਵਾਅਦਾ ਕੀਤਾ ।

Leave a Reply