Sahnewal Ludhiana Meeting – Jathedar Bhai Ranjit Singh Ji Rallies Sangat to Free Sikh Institutions from Badal Dal

Singh Sahib Bhai Ranjit Singh ji addressing a heavily attended Panthik Akali Lehar meeting at Sahnewal Ludhiana, rallied the Sangat to prepare to free Sikh institutions that are being controlled and looted by the Badal Akali Dal masands.

Singh Sahib ji stated that the Sikhs of Punjab now understand the clever theatrics of the Badal family that is responsible for collaborating with those who have intentionally desecrated the sacred saroops of Sri Guru Granth Sahib ji and killed Sikh youths who were protesting the sacrilege.  The sangat should now unite, and prepare to eject this criminal mob from controlling our Sikhs institutions.

ਹਲਕਾ ਸਾਹਨੇਵਾਲ ਲੁਧਿਆਣਾ ਵਿੱਚ ਪੰਥਕ ਅਕਾਲੀ ਲਹਿਰ ਦੀ ਭਰਵੀਂ ਇਲਾਕੇ ਦੀ ਸੰਗਤ ਦੀ ਅਹਿਮ ਮੀਟਿੰਗ

ਪੰਥਕ ਅਕਾਲੀ ਲਹਿਰ ਦਾ ਕਾਫ਼ਲਾ ਨਿਰੰਤਰ ਵੱਡੇ ਪੱਧਰ ਤੇ ਪੰਜਾਬ ਦੇ ਕੋਨੇ ਕੋਨੇ ਵਿਚ ਵੱਧਦਾ ਹੋਇਆ ।

ਭਾਈ ਰਣਜੀਤ ਸਿੰਘ ਵੱਲੋਂ ਸਿੱਖ ਸੰਗਤਾਂ ਨੂੰ ਬਾਦਲ ਦਲੀਆਂ ਮਸੰਦਾਂ ਤੋਂ ਗੁਰੂ ਘਰਾਂ ਨੂੰ ਅਜ਼ਾਦ ਕਰਵਾਉਣ ਦਾ ਸੱਦਾ ਦਿੰਦਿਆਂ ਕਿਹਾ ਅੱਜ ਗੁਰੂ ਘਰਾਂ ਦੀ ਦੌਲਤ ਨੂੰ ਬਾਦਲ ਦਾ ਨਲਾਇਕ ਪੁੱਤਰ ਸੁਖਬੀਰ ਬਾਦਲ ਆਪਣੀ ਖੋਈ ਸਿਆਸੀ ਜ਼ਮੀਨ ਤਲਾਸ਼ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਕਰਨ ਵਾਲੇ ਅਖੌਤੀ ਸਾਧ ਨਾਲ ਇਹਨਾਂ ਦੀਆਂ ਭਾਈਵਾਲੀ ਕੌਮ ਦੇ ਸਾਹਮਣੇ ਆਇਆ ਚੁੱਕੀ ਹੈ ਬਰਗਾੜੀ ਵਿੱਚ ਨਿਹੱਥੇ ਸਿੱਖਾਂ ਨੂੰ ਗੋਲੀਆਂ ਮਰਵਾਉਣ ਵਾਲੇ ਬਾਦਲ ਅੱਜ ਸਿੱਖ ਹਿਤੈਸ਼ੀ ਹੋਣ ਦੇ ਡਰਾਮੇਬਾਜ਼ੀ ਕਰ ਰਹੇ ਹਨ ਸ਼੍ਰੋਮਣੀ ਕਮੇਟੀ ਦੇ ਪੈਸੇ ਨਾਲ ਹਰਿਆਣਾ ਵਿਚ ਰੈਲੀ ਦੇ ਡਰਾਮੇਬਾਜ਼ੀ ਕਰਕੇ ਪੰਜਾਬ ਵਿੱਚ ਲੋਕਾਂ ਵਿਚ ਵੜਨਾ ਚਹੁੰਦੇ ਹਨ ਪਰ ਪੰਜਾਬ ਵਾਸੀ ਕਦੇ ਵੀ ਇਸ ਲਟੇਰੇ ਗਰੋਹ ਨੂੰ ਮੂੰਹ ਨਹੀਂ ਲਾਉਣਗੇ ਪਰ ਹੁਣ ਜ਼ਰੂਰੀ ਹੈ ਕਿ ਅਸੀਂ ਇਕੱਠੇ ਹੋ ਕੇ ਆਪਣੇ ਗੁਰੂ ਘਰਾਂ ਨੂੰ ਅਜ਼ਾਦ ਕਰਾਉਣ ਲਈ ਤਤਪਰਤਾ ਨਾਲ ਪਹਿਰਾ ਦੇਣ ਦਾ ਅਹਿਦ ਕਰੀਏ ।

ਗਰੀਬ ਯਤੀਮ ਮੁਸਾਫ਼ਿਰ ਲੋੜਵੰਦਾਂ ਤੇ ਗੁਰੂ ਸਾਹਿਬ ਦੇ ਢਾਈ ਸੌ ਸਾਲ ਦੀ ਮਹਾਨ ਵਿਰਾਸਤ ਨੂੰ ਸੰਭਾਲਣ ਲਈ ਯਤਨਸ਼ੀਲ ਹੋਈਏ ਜਿਸ ਤਰੀਕੇ ਨਾਲ ਪੰਥਕ ਅਕਾਲੀ ਲਹਿਰ ਨੂੰ ਸਮਰਥਨ ਮਿਲ ਰਿਹਾ ਪੂਰੇ ਪੰਜਾਬ ਵਿੱਚ ਉਹ ਚੜਦੀ ਕਲਾ ਦੇ ਸੰਕੇਤ ਦੇ ਰਿਹਾ ਕਿ ਗੁਰੂ ਘਰਾਂ ਵਿੱਚ ਵੜੇ ਅਜੋਕੇ ਮਸੰਦਾਂ ਤੋਂ ਗੁਰੂ ਘਰਾਂ ਨੂੰ ਅਜ਼ਾਦ ਕਰਾਉਣ ਵਿਚ ਕਾਮਯਾਬ ਹੋਵਾਂਗੇ
ਸਾਹਨੇਵਾਲ ਲੁਧਿਆਣਾ ਵਿੱਚ ਆੳੁਣ ਵਾਲੇ ਦਿਨਾਂ ਵਿਚ ਹੋਰ ਮੀਟਿੰਗ ਵੀ ਅੱਜ ਰੱਖੀਆਂ ਗਈਆਂ ।

Leave a Reply