Sikh Sangat of France Honors Jathedar Bhai Ranjit Singh Ji at Le Bourget

ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਲਾ-ਬੁਰਜਿਟ ਫਰਾਂਸ ਵਿੱਚ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਅੱਜ ਪ੍ਰਕਾਸ਼ ਬਾਦਲ ਪਰਿਵਾਰ ਸਿੱਖ ਕੌਮ ਦਾ ਇਕੀਵੀਂ ਸਦੀ ਦਾ ਸਭਤੋਂ ਵੱਡਾ ਦੁਸ਼ਮਣ ਹੈ ਸਮੁੱਚੀ ਕੌਮ ਇਸਦਾ ਬਾਈਕਾਟ ਕਰਕੇ ।

ਇਸ ਨਿਗੁਰੇ ਪੰਥ ਵਿਰੋਧੀ ਪਰਿਵਾਰ ਨੇ ਸਿੱਖ ਸੰਸਥਾਵਾਂ ਦਾ ਬਹੁਤ ਵੱਡਾ ਸਿਧਾਂਤਾਂ ਦਾ ਨੁਕਸਾਨ ਕੀਤਾ । ਜਿਹੜੇ ਕੰਮ ਮੁਗਲਾਂ ਨੇ ਨਹੀਂ ਕੀਤਾ ਬਾਦਲਾਂ ਦੇ ਟੋਲੇ ਨੇ ਕੁਝ ਸਾਲਾਂ ਵਿੱਚ ਕਰ ਦਿੱਤਾ ਹੈ ।

ਇਹਨਾਂ ਮਸੰਦਾਂ ਤੋਂ ਗੁਰੂ ਘਰਾਂ ਨੂੰ ਅਜ਼ਾਦ ਕਰਾਉਣ ਲਈ ਤਤਪਰਤਾ ਨਾਲ ਪਹਿਰਾ ਦਿੱਤਾ ਜਾਵੇ ਪੰਜਾਬ ਵਿੱਚ ਬੈਠੇ ਆਪਣੇ ਪਰਿਵਾਰਾਂ ਨੂੰ ਨੂੰ ਇਹਨਾਂ ਅਖੌਤੀ ਕਾਲੀਆਂ ਦੇ ਪੂਰਨ ਬਾਈਕਾਟ ਕਰਨ ਲਈ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਅੱਗੇ ਆਉਣ।

ਗੁਰੂ ਘਰ ਵੱਲੋਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਸਨਮਾਨ ਕੀਤਾ ਗਿਆ।

Leave a Reply